International

ਰਾਸ਼ਟਰਪਤੀ ਜ਼ੈਲੈਂਸਕੀ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ, 2 ਗ੍ਰਿਫ਼ਤਾਰ

ਕੀਵ : ਰੂਸ-ਯੂਕਰੇਨ ਯੁੱਧ ਦੇ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਸੀਐਨਐਨ ਦੇ ਅਨੁਸਾਰ, ਇਸਦੀ ਯੋਜਨਾ ਜ਼ੈਲੈਂਸਕੀ ਦੀ ਸੁਰੱਖਿਆ ਲਈ ਤਾਇਨਾਤ ਦੋ ਕਰਨਲਾਂ ਦੁਆਰਾ ਬਣਾਈ ਗਈ ਸੀ। ਦੋਵਾਂ ਅਧਿਕਾਰੀਆਂ ਨੂੰ ਮੰਗਲਵਾਰ (7 ਮਈ) ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਇਹ ਜਾਣਕਾਰੀ ਯੂਕਰੇਨ ਦੇ ਪ੍ਰੌਸੀਕਿਊਟਰ ਜਨਰਲ ਨੇ ਦਿੱਤੀ ਹੈ।
ਇਨ੍ਹਾਂ ਦੋਵਾਂ ਅਧਿਕਾਰੀਆਂ iਖ਼ਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਇਕ ’ਤੇ ਅੱਤਵਾਦੀ ਕਾਰਵਾਈ ’ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਰੂਸ ਤੋਂ ਪੈਸੇ ਅਤੇ ਹਥਿਆਰ ਮਿਲੇ ਸਨ।
ਦੋ ਮੁਲਜ਼ਮਾਂ ਵਿੱਚੋਂ ਇੱਕ ਨੂੰ ਰੂਸੀ ਖੁਫ਼ੀਆ ਏਜੰਸੀ (ਐਫਐਸਬੀ) ਨੇ ਜ਼ੈਲੈਂਸਕੀ ਦੀ ਹੱਤਿਆ ਲਈ ਦੋ ਡਰੋਨ ਅਤੇ ਆਧੁਨਿਕ ਹਥਿਆਰ ਦਿੱਤੇ ਸਨ। ਮੁਲਜ਼ਮ ਜ਼ੈਲੈਂਸਕੀ ਦੀ ਹੱਤਿਆ ਲਈ ਇਹ ਹਥਿਆਰ ਆਪਣੇ ਤੀਜੇ ਸਾਥੀ ਨੂੰ ਦੇਣਾ ਚਾਹੁੰਦਾ ਸੀ, ਪਰ ਸਾਜ਼ਿਸ਼ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਉਹ ਫੜ ਲਿਆ ਗਿਆ। ਯੂਕਰੇਨ ਨੇ ਰੂਸ ’ਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਦੀ ਹੱਤਿਆ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਹੈ।

Show More

Related Articles

Leave a Reply

Your email address will not be published. Required fields are marked *

Close