International

ਭਾਰਤ ਦੇ ਇੱਕਤਰਫ਼ਾ ਫ਼ੈਸਲੇ ਨਾਲ ਕਸ਼ਮੀਰ ਦਾ ‘ਵਿਵਾਦਿਤ’ ਦਰਜਾ ਨਹੀਂ ਬਦਲ ਸਕਦਾ : ਇਮਰਾਨ ਖਾਨ 

ਲਾਹੌਰ ਪਾਕਿਸਤਾਨ ਨੇ ਜੰਮੂ ਕਸ਼ਮੀਰ ਚ ਧਾਰਾ 370 ਖ਼ਤਮ ਕਰਨ ਦੇ ਮੋਦੀ ਸਰਕਾਰ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਇੱਕਤਰਫ਼ਾ ਕਦਮ ਕਸ਼ਮੀਰ ਦਾ ਵਿਵਾਦਿਤ ਸਟੇਟਸ ਖ਼ਤਮ ਨਹੀਂ ਕਰ ਸਕਦਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਜੰਮੂ ਕਸ਼ਮੀਰ ਦਾ ਵਿਵਾਦਿਤ ਦਰਜ ਸੰਯੁਕਤ ਰਾਸ਼ਟਰ (ਯੂਨਾਈਟਿਡ ਨੇਸ਼ਨ) ਸਾਹਮਣੇ ਦਰਜ ਹੈ ਤੇ ਕੋਈ ਵੀ ਇੱਕਤਰਫ਼ਾ ਫ਼ੈਸਲਾ ਕਸ਼ਮੀਰ ਤੇ ਪਾਕਿਸਤਾਨ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੋਵੇਗਾ। ਇਸ ਵਿਵਾਦ ਦਾ ਹਿੱਸਾ ਹੋਣ ਦੇ ਨਾਤੇ ਪਾਕਿਸਤਾਨ ਇਸ ਕਦਮ ਦੇ ਖ਼ਿਲਾਫ਼ ਹਰ ਮੁਮਕਿਨ ਕਦਮ ਚੁੱਕੇਗਾ,“ ਬਿਆਨ ਚ ਕਿਹਾ ਗਿਆ। ਪਾਕਿਸਤਾਨ ਦੀ ਸੰਸਦ ਮੰਗਲਵਾਰ ਨੂੰ ਇੱਕ ਸਾਂਝੇ ਇਜਲਾਸ ਵਿੱਚ ਭਾਰਤ ਦੇ ਇਸ ਕਦਮ ਬਾਰੇ ਚਰਚਾ ਕਰੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜ ਸਭਾ ਵਿੱਚ ਐਲਾਨ ਕੀਤਾ ਕਿ ਧਾਰਾ 370 ਤਹਿਤ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਰੱਦ ਕੀਤਾ ਜਾਂਦਾ ਹੈ ਤੇ ਸਰਕਾਰ ਨੇ ਸੂਬੇ ਨੂੰ ਦੋ ਭਾਗਾਂ ‘ਚ ਵੰਡ ਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਫ਼ੈਸਲਾ ਕੀਤਾ ਹੈ। ਵਿਰੋਧੀ ਧਿਰਾਂ ਨੇ ਅੱਜ ਸੰਸਦ ਚ ਸਰਕਾਰ ਦੇ ਇਸ ਫ਼ੈਸਲੇ ਦਾ ਪੁਰਜ਼ੋਰ ਵਿਰੋਧ ਕੀਤਾ।

Show More

Related Articles

Leave a Reply

Your email address will not be published. Required fields are marked *

Close