International

45 ਦਿਨਾਂ ਲਈ ਅਮਰੀਕਾ ਬੰਦ ਦਾ ਖਤਰਾ ਟਲਿਆ, ਫੰਡਿੰਗ ਬਿੱਲ ਨੂੰ ਮਿਲੀ ਮਨਜ਼ੂਰੀ, ਬਿਡੇਨ ਸਰਕਾਰ ਨੇ ਲਿਆ ਸੁੱਖ ਦਾ ਸਾਹ

ਪ੍ਰਤੀਨਿਧੀ ਸਭਾ ਨੇ 335-91 ਵੋਟਾਂ ਨਾਲ ਸਟਾਪਗੇਟ ਇਸ ਫੰਡਿੰਗ ਬਿੱਲ ਨੂੰ ਮਨਜ਼ੂਰੀ ਦਿੱਤੀ

ਵਾਸ਼ਿੰਗਟਨ  (ਰਾਜ ਗੋਗਨਾ)—1 ਅਕਤੂਬਰ ਤੋ ਅਮਰੀਕਾ ਸ਼ੱਟਡਾਊਨ,(ਯੂ.ਐਸ.ਏ ਸ਼ੱਟਡਾਊਨ) ਦਾ ਖ਼ਤਰਾ ਟਲ ਗਿਆ ਹੈ।ਅਮਰੀਕੀ ਸੰਸਦ ਦੇ ਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਨੇ 45 ਦਿਨਾਂ ਦੀ ਫੰਡਿੰਗ ਯੋਜਨਾ ਲਈ ਫੈਡਰਲ ਸਰਕਾਰ ਨੂੰ ਪੇਸ਼ ਕੀਤੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪ੍ਰਤੀਨਿਧੀ ਸਭਾ ਨੇ 335-91 ਵੋਟਾਂ ਨਾਲ ਸਟਾਪਗੇਟ ਫੰਡਿੰਗ ਬਿੱਲ ਨੂੰ ਮਨਜ਼ੂਰੀ ਦਿੱਤੀ। ਜੇਕਰ ਬਿੱਲ ਨੂੰ ਸੈਨੇਟ (ਯੂ.ਐੱਸ. ਸੈਨੇਟ) ਦੀ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਨਵੰਬਰ ਦੇ ਅੱਧ ਤੱਕ ਬੰਦ ਹੋਣ ਦਾ ਖਤਰਾ ਟਲ ਜਾਵੇਗਾ।ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਇਸ ਦਾ ਸਮਰਥਨ ਕੀਤਾ। ਡੈਮੋਕਰੇਟਸ ਸਮੇਤ ਜ਼ਿਆਦਾਤਰ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਫੰਡਿੰਗ ਬਿੱਲ ਦੇ ਸਮਰਥਨ ਵਿੱਚ ਵੋਟ ਦਿੱਤੀ। ਹਾਲਾਂਕਿ, ਇੱਕ ਡੈਮੋਕਰੇਟ ਅਤੇ 90 ਰਿਪਬਲਿਕਨ ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਬਿੱਲ ਨੂੰ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਦੇ ਉਪਰਲੇ ਸਦਨ, ਸੈਨੇਟ ਨੂੰ ਭੇਜਿਆ ਗਿਆ, ਜਿੱਥੇ ਅੱਧੀ ਰਾਤ ਤੋਂ ਪਹਿਲਾਂ 88 ਸੰਸਦ ਮੈਂਬਰਾਂ ਨੇ ਸਮਰਥਨ ਵਿੱਚ ਵੋਟ ਦਿੱਤੀ ਜਦੋਂ ਕਿ ਸਿਰਫ 9 ਨੇ ਵਿਰੋਧ ਵਿੱਚ ਵੋਟ ਪਾਈ।ਦੱਸਣਯੋਗ ਹੈ ਕਿ ਇਹ ਬਿੱਲ 17 ਨਵੰਬਰ ਤੱਕ 45 ਦਿਨਾਂ ਲਈ ਰਾਸ਼ਟਰਪਤੀ ਜੋਅ ਬਿਡੇਨ ਦੀ ਅਗਵਾਈ ਵਾਲੀ ਸੰਘੀ ਸਰਕਾਰ ਨੂੰ ਫੰਡ ਦੇਵੇਗਾ। ਇਸ ਦੇ ਨਾਲ ਹੀ ਸੈਨੇਟ ਦੇ ਪ੍ਰਸਤਾਵ ਨੇ ਯੂਕਰੇਨ ਨੂੰ ਰੂਸ ਵਿਰੁੱਧ ਜੰਗ ਲੜਨ ਲਈ ਛੇ ਅਰਬ ਡਾਲਰ ਅਤੇ ਅਮਰੀਕੀ ਆਫ਼ਤ ਰਾਹਤ ਲਈ ਛੇ ਅਰਬ ਡਾਲਰ ਮੁਹੱਈਆ ਕਰਵਾਏ ਹਨ।ਜ਼ਿਕਰਯੋਗ ਹੈ ਕਿ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਵੱਲੋਂ ਖਰਚਿਆਂ ਵਿੱਚ ਭਾਰੀ ਕਟੌਤੀ ਦੀ ਆਪਣੀ ਮੰਗ ਤੋਂ ਪਿੱਛੇ ਹਟਣ ਤੋਂ ਬਾਅਦ ਹੀ ਇਸ ਬਿੱਲ ਦਾ ਪਾਸ ਹੋਣਾ ਸੰਭਵ ਹੋ ਸਕਿਆ ਹੈ।ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਨੇ ਕਿਹਾ ਕਿ “ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਜਾ ਰਹੇ ਹਾਂ,ਜੋ ਉਹਨਾਂ ਨੇ ਸਦਨ ਦੀ ਵੋਟ ਤੋਂ ਪਹਿਲਾਂ ਕਿਹਾ, ਅਸੀਂ ਸਦਨ ਵਿੱਚ ਸਮਝਦਾਰੀ ਦਿਖਾਵਾਂਗੇ ਅਤੇ ਸਰਕਾਰ ਦਾ ਪੂਰਾ ਸਮਰਥਨ ਕਰਾਂਗੇ।

Show More

Related Articles

Leave a Reply

Your email address will not be published. Required fields are marked *

Close