International

ਅਮਰੀਕਾ ’ਚ ਲੱਖਾਂ ਬੇਰੋਜ਼ਗਾਰ ਲੋਕਾਂ ਨੂੰ ਲਾਭ ਮਿਲਣਾ ਹੋਇਆ ਬੰਦ

ਨਿਊਯਾਰਕ-  ਅਮਰੀਕਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਬੇਰੋਜ਼ਗਾਰੀ ਲਾਭ ਮਿਲਣਾ ਬੰਦ ਹੋ ਗਿਆ। ਡੇਢ ਸਾਲ ਪਹਿਲਾਂ ਆਈ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵਿੱਤੀ ਤੌਰ ’ਤੇ ਪ੍ਰਭਾਵਿਤ ਲੋਕਾਂ ਲਈ ਹੁਣ ਗਿਣੇ-ਚੁਣੇ ਆਰਥਿਕ ਸਮਰਥਨ ਪ੍ਰੋਗਰਾਮ ਬਚੇ ਹਨ।
ਸੋਮਵਾਰ ਨੂੰ ਅਮਰੀਕਾ ਵਿੱਚ ਬੇਰੋਜ਼ਗਾਰ ਲੋਕਾਂ ਨੂੰ ਦਿੱਤੇ ਜਾ ਰਹੇ ਦੋ ਮਹੱਤਵਪੂਰਨ ਪ੍ਰੋਗਰਾਮ ਬੰਦ ਹੋ ਗਏ। ਇਨ੍ਹਾਂ ਵਿੱਚ ਇੱਕ ਸਵੈ ਰੋਜ਼ਗਾਰ ’ਚ ਲੱਗੇ ਲੋਕਾਂ ਤੇ ਅਸਥਾਈ ਕਿਰਤੀਆਂ ਨੂੰਦਿੱਤਾ ਜਾਣ ਵਾਲਾ ਬੇਰੋਜ਼ਗਾਰੀ ਲਾਭ ਹੈ। ਇੱਕ ਹੋਰ ਪ੍ਰੋਗਰਾਮ ਰਾਹੀਂ ਅਜਿਹੇ ਲੋਕਾਂ ਨੂੰ ਮਦਦ ਦਿੱਤੀ ਜਾ ਰਹੀ ਸੀ, ਜੋ ਛੇ ਮਹੀਨੇ ਤੋਂ ਵੱਧ ਸਮੇਂ ਤੋਂ ਬੇਰੋਜ਼ਗਾਰ ਹਨ।

ਜੋਅ ਬਾਇਡਨ ਪ੍ਰਸ਼ਾਸਨ ਦਾ 300 ਡਾਲਰ ਹਫ਼ਤਾਵਾਰੀ ਦਾ ਲਾਭ ਵੀ ਸੋਮਵਾਰ ਨੂੰ ਸਮਾਪਤ ਹੋ ਗਿਆ। ਇੱਕ ਅੰਦਾਜ਼ੇ ਮੁਤਾਬਕ ਲਗਭਗ 89 ਲੱਖ ਲੋਕਾਂ ਨੂੰ ਸਾਰੇ ਜਾਂ ਕੁਝ ਲਾਭ ਬੰਦ ਹੋ ਜਾਣਗੇ। ਹਾਲਾਂਕਿ ਵਾਈਟ ਹਾਊਸ ਨੇ ਸੂਬਿਆਂ ਨੂੰ 300 ਡਾਲਰ ਪ੍ਰਤੀ ਹਫ਼ਤਾ ਦਾ ਲਾਭ ਜਾਰੀ ਰੱਖਣ ਲਈ ਕਿਹਾ ਹੈ, ਪਰ ਅਜੇ ਤੱਕ ਕਿਸੇ ਵੀ ਸੂਬੇ ਨੇ ਅਜਿਹਾ ਕਰਨ ਦਾ ਬਦਲ ਨਹੀਂ ਚੁਣਿਆ ਹੈ।

ਕਈ ਸੂਬੇ ਪਹਿਲਾਂ ਹੀ ਫੈਡਰਲ ਪ੍ਰੋਗਰਾਮ ਤੋਂ ਬਾਹਰ ਨਿਕਲ ਚੁੱਕੇ ਹਨ, ਕਿਉਂਕਿ ਕੰਪਨੀਆਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਨਿਯੁਕਤੀ ਲਈ ਲੋੜੀਂਦੀ ਗਿਣਤੀÇ ਵੱਚ ਲੋਕ ਨਹੀਂ ਮਿਲ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close