Punjab

ਪੰਜਾਬ ਆਮ ਆਦਮੀ ਪਾਰਟੀ ਵਿਚ ਹੁਣ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਿਆਸਤ ਸ਼ੁਰੂ

ਚੰਡੀਗੜ੍ਹ, – ਪੰਜਾਬ ਆਮ ਆਦਮੀ ਪਾਰਟੀ ਵਿਚ ਹੁਣ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਪੈਦਲ ਪਹੁੰਚੇ ਪਾਰਟੀ ਵਰਕਰਾਂ ਨੇ ਪਾਰਟੀ ਹੈਡਕੁਆਰਟਰ ਦੇ ਬਾਹਰ ਭਗਵੰਤ ਮਾਨ ਦੇ ਪੱਖ ਵਿਚ ਪ੍ਰਦਰਸ਼ਨ ਕੀਤਾ। ਪਾਰਟੀ ਵਰਕਰਾਂ ਨੇ ਮੰਗ ਕੀਤੀ ਕਿ ਦਿੱਲੀ ਦੀ ਸਰਵੇ ਟੀਮ ਅਨੁਸਾਰ ਸਾਨੂੰ ਮੁੱਖ ਮੰਤਰੀ ਚਿਹਰਾ ਨਹੀਂ ਚਾਹੀਦਾ। ਸੂਬੇ ਦੇ ਵਿਕਾਸ ਅਤੇ ਪਾਰਟੀ ਦੀ ਮਜ਼ਬੂਤੀ ਦੇ ਲਈ ਸਾਨੂੰ ਭਗਵੰਤ ਮਾਨ ਹੀ ਚਿਹਰਾ ਚਾਹੀਦਾ।
ਪੰਜਾਬ ਵਿਚ 2022 ਵਿਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਤੋਂ ਬਾਅਦ ਹੁਣ ਆਪ ਵਿਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਹਾਲ ਹੀ ਵਿਚ ਭਗਵੰਤ ਮਾਨ ਨੂੰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਕੀਤੇ ਜਾਣ ਨੂੰ ਲੈ ਕੇ ਕੁਝ ਆਪ ਪਾਰਟੀ ਦੇ ਵਿਧਾਇਕਾਂ ਨੇ ਮੰਗ ਚੁੱਕੀ ਸੀ। ਇਸ ਤੋਂ ਬਾਅਦ ਲਗਾਤਾਰ ਇਸ ਮੰਗ ਨੂੰ ਆਪ ਦੇ ਵਰਕਰ ਚੁੱਕ ਰਹੇ ਹਨ। ਸੋਮਵਾਰ ਨੂੰ ਵੀ ਕੁਝ ਪਾਰਟੀ ਵਰਕਰ ਲੁਧਿਆਣਾ ਤੋਂ ਚੰਡੀਗੜ੍ਹ ਪਹੁੰਚ ਗਏ ਅਤੇ ਸੈਕਟਰ 39 ਵਿਚ ਪਾਰਟੀ ਦੇ ਅਸਥਾਈ ਦਫ਼ਤਰ ’ਤੇ ਭਗਵੰਤ ਮਾਨ ਦੇ ਪੱਖ ਵਿਚ ਪ੍ਰਦਸ਼ਨ ਕੀਤਾ।
ਪ੍ਰਦਰਸ਼ਨ ਕਰ ਰਹੇ ਆਪ ਵਰਕਰ ਪ੍ਰਦੀਪ ਨੇ ਦੱਸਿਆ ਕਿ ਭਗਵੰਤ ਮਾਨ ਨੂੰ ਅਸੀਂ ਮੁੱਖ ਮੰਤਰੀ ਚਿਹਰਾ ਬਣਾਏ ਜਾਣ ਨੂੰ ਲੈ ਕੇ ਮਿਸ਼ਨ ਦੇ ਰੂਪ ਵਿਚ ਕੰਮ ਕਰ ਰਹੇ ਹਨ। ਪਾਰਟੀ ਹਾਈਕਮਾਨ ਨੇ 2017 ਵਿਚ ਜੋ ਗਲਤੀ ਕੀਤੀ ਸੀ। ਉਹ ਅਸੀਂ ਇਸ ਵਾਰ ਨਹੀਂ ਹੋਣ ਦੇਵਾਂਗੇ। ਦਿੱਲੀ ਦੀ ਸਰਵੇ ਟੀਮ ਅਨੁਸਾਰ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਚਾਹੀਦਾ ਸਾਨੂੰ ਸਿਰਫ ਭਗਵੰਤ ਮਾਨ ਚਾਹੀਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਾਨ ਨੂੰ 2022 ਵਿਚ ਮੁੱਖ ਮੰਤਰੀ ਚਿਹਰਾ ਨਹੀਂ ਬਣਾਇਆ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਚੋਣਾਂ ਵਿਚ ਦੇਖਣ ਨੂੰ ਮਿਲ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close