Canada

ਐਲਰਜੀ ਦੀ ਸਮੱਸਿਆ ਵਾਲੇ ਲੋਕ ਨਾ ਲੈਣ ਫਾਈਜ਼ਰ ਦੀ ਵੈਕਸੀਨ : ਹੈਲਥ ਕੈਨੇਡਾ

ਕੈਨੇਡੀਅਨ ਸਿਹਤ ਵਿਭਾਗ ਨੇ ਐਲਰਜੀ ਵਾਲੇ ਲੋਕਾਂ ਨੂੰ ਫਾਈਜ਼ਰ-ਬਾਇਓਨੋਟੈਕ ਟੀਕਾ ਨਾ ਲੈਣ ਦੀ ਅਪੀਲ ਕੀਤੀ ਹੈ। ਇਸ ਨਾਲ ਸਬੰਧਤ ਇਕ ਦਿਸ਼ਾ ਨਿਰਦੇਸ਼ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ ਸੀ। ਫਾਈਜ਼ਰ ਦਾ ਟੀਕਾ ਲੈਣ ਤੋਂ ਬਾਅਦ, ਯੂਕੇ ਵਿੱਚ ਦੋ ਲੋਕਾਂ ਨੂੰ ਰਿਐਕਸ਼ਨ ਹੋਣ ਦੀ ਖਬਰ ਮਿਲੀ ਹੈ, ਇਨ੍ਹਾਂ ਲੋਕਾਂ ਨੂੰ ਪਹਿਲਾਂ ਐਲਰਜੀ ਦੀ ਸਮੱਸਿਆ ਸੀ। ਅਜਿਹੀ ਸਥਿਤੀ ਵਿੱਚ, ਕੈਨੇਡਾ ਨੇ ਸਾਵਧਾਨੀ ਵਰਤਦਿਆਂ ਐਲਰਜੀ ਵਾਲੇ ਲੋਕਾਂ ਨੂੰ ਇਸ ਤੋਂ ਦੂਰ ਰਹਿਣ ਲਈ ਕਿਹਾ ਹੈ। ਸਾਰੇ ਲੋਕਾਂ ਨੂੰ ਟੀਕਾ ਲਗਵਾਉਣ ਤੋਂ ਪਹਿਲਾਂ ਡਾਕਟਰੀ ਵਰਕਰਾਂ ਨਾਲ ਆਪਣੀ ਡਾਕਟਰੀ ਹਿਸਟਰੀ ਸਾਂਝਾ ਕਰਨ ਲਈ ਕਿਹਾ ਗਿਆ ਹੈ। ਇਸ ਮਹੀਨੇ ਕਨੇਡਾ ਵਿੱਚ ਟੀਕਾਕਰਣ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਕਈ ਸੂਬਿਆਂ ‘ਚ ਇਸ ਦੀ ਸ਼ੁਰੂਆਤ ਹੋ ਗਈ ਹੈ।

Show More

Related Articles

Leave a Reply

Your email address will not be published. Required fields are marked *

Close