Canada

ਯੂ.ਸੀ.ਪੀ. ਦੇ ਆਪਣੇ ਹੀ ਐਮ.ਐਲ਼.ਏ. ਜੇਸਨ ਕੇਨੀ ਸਰਕਾਰ ਨੂੰ ਜਿੰਮ ਖੋਲ੍ਹਣ ਦੀ ਕੀਤੀ ਅਪੀਲ

ਕੈਲਗਰੀ (ਦੇਸ ਪੰਜਾਬ ਟਾਇਮਜ਼): ਯੂ.ਸੀ.ਪੀ. ਪਾਰਟੀ ਦੇ ਆਪਣੇ ਹੀ ਇਕ ਐਮ.ਐਲ਼.ਏ. ਨੇ ਜੇਸਨ ਕੇਨੀ ਸਰਕਾਰ ਤੋਂ ਕੋਵਿਡ-19 ਸਬੰਧੀ ਜਾਰੀ ਕੀਤੇ ਦਿਸ਼ਾਂ ਨਿਰਦੇਸ਼ਾਂ ‘ਚ ਕੁਝ ਅਹਿਮ ਤਬਦੀਲੀਆਂ ਦੀ ਮੰਗ ਕੀਤੀ ਹੈ। ਸਾਈਪ੍ਰਸ-ਮੈਡੀਸਨ ਤੋਂ ਵਿਧਾਇਕ ਡ੍ਰੈਯੂ ਬਾਰਨਸ ਨੇ ਪ੍ਰੀਮੀਅਰ ਜੇਸਨ ਕੇਨੀ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਕੈਬਨਿਟ ਨੂੰ ਕੋਈ ਵੀ ਕਾਰੋਬਾਰ ਬੰਦ ਕਰਨ ਤੋਂ ਪਹਿਲਾਂ ਆਪਣੇ ਫੈਲਸੇ ‘ਤੇ ਇੱਕ ਵਾਰ ਮੁੜ ਵਿਚਾਰ ਕਰ ਲੈਣੀ ਚਾਹੀਦੀ ਹੈ। ਸ਼ੋਸ਼ਲ ਮੀਡੀਆਂ ‘ਤੇ ਪਾਈ ਵੀਡੀਓ ‘ਚ ਬਾਰਨਸ ਨੇ ਕਿਹਾ ਕਿ ਕੋਵਿਡ-19 ਨਾਲ ਲੜ੍ਹਨ ਲਈ ਫਿਟਨਸ ਵੀ ਜ਼ਰੂਰੀ ਹੈ। ਇਸ ਲਈ ਜੇਕਰ ਸਰਕਾਰ ਚਾਹੁੰਦੀ ਹੈ ਕਿ ਅਲਬਰਟਾ ਵਾਸੀ ਤੰਦਰੁਸਤ ਰਹਿਣ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਨਾ ਹੋਣ ਤਾਂ ਅਲਬਰਟਾ ਸਰਕਾਰ ਨੂੰ ਜਿੰਮ ਖੋਲ੍ਹ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਸਰਕਾਰ ਨੂੰ ਇਸ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਕਿ ਜਿੰਮ, ਮਸਾਜ ਥੈਰੇਪੀ ਸੈਂਟਰ ਅਤੇ ਹੇਅਰ ਸੈਲੂਨ ਬੰਦ ਕਰਨੇ ਚਾਹੀਦੇ ਹਨ ਜਾਂ ਨਹੀਂ। ਬਾਰਨਸ ਨੇ ਕਿਹਾ ਰੋਜ਼ਾਨਾ ਜੀਵਨ ਦੀਆਂ ਜ਼ਰੂਰੀ ਕ੍ਰਿਰਿਆਵਾਂ ਹਨ। ਟਵਿੱਟਰ ‘ਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਮਹਾਂਮਾਰੀ ਨਾਲ ਲੜ੍ਹਦਿਆਂ ਹੁਣ 10ਵੇਂ ਮਹੀਨੇ ‘ਚ ਦਾਖਲ ਹੋਣ ਵਾਲੇ ਹਾਂ ਅਤੇ ਬਹੁਤੇ ਲੋਕ ਹੁਣ ਮਾਨਸਿਕ ਤੌਰ ‘ਤੇ ਇਸ ਮਹਾਂਮਾਰੀ ਕਾਰਨ ਲ਼ੱਗੀਆਂ ਪਾਬੰਦੀਆਂ ਤੋਂ ਪ੍ਰੇਸ਼ਾਨ ਹਨ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਬਾਰਸਨ ਨੇ ਕਿਹਾ ਬਹੁਤੇ ਅਲਬਰਟਾ ਵਾਸੀ ਤਣਾਅ ਤੋਂ ਦੂਰ ਰਹਿਣ ਲਈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿੰਮ ‘ਚ ਸਮਾਂ ਬਿਤਾ ਰਹੇ ਹਨ ਅਤੇ ਜਿੰਮ ਦੇ ਮਾਲਕ ਵੀ ਇਸ ਨੂੰ ਸੈਨੇਟਾਈਜ਼ ਕਰਨ ਅਤੇ ਆਪਸੀ ਦੂਰੀ ਦੇ ਨਿਯਮ ਦਾ ਪੂਰਾ ਧਿਆਨ ਰੱਖਣ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close