International

ਟਿਮ ਕੁੱਕ ਦੀ ਜਾਇਦਾਦ ਨੇ ਛੂਹਿਆ ਇਕ ਅਰਬ ਡਾਲਰ ਅੰਕੜਾ

ਸਾਨ ਫਰਾਂਸਿਸਕੋ  : ਆਈਫੋਨ ਨਿਰਮਾਤਾ ਐਪਲ ਦੇ ਸੀਈਓ ਟਿਮ ਕੁੱਕ ਦੀ ਨਿੱਜੀ ਜਾਇਦਾਦ ਪਹਿਲੀ ਵਾਰ ਇਕ ਅਰਬ ਡਾਲਰ (ਕਰੀਬ 7,500 ਕਰੋੜ ਰੁਪਏ) ‘ਤੇ ਪੁੱਜ ਗਈ ਹੈ। ਸ਼ੇਅਰਾਂ ਵਿਚ ਤੇਜ਼ੀ ਦੇ ਸਹਾਰੇ 1.84 ਲੱਖ ਕਰੋੜ ਡਾਲਰ (ਕਰੀਬ 138 ਲੱਖ ਕਰੋੜ ਰੁਪਏ) ਦੇ ਮੁਲਾਂਕਣ ਨਾਲ ਇਸ ਸਮੇਂ ਐਪਲ ਦੁਨੀਆ ਦੀ ਸਭ ਤੋਂ ਮੁੱਲਵਾਨ ਕੰਪਨੀ ਹੈ। ਪਿਛਲੇ ਹਫ਼ਤੇ ਹੀ ਐਪਲ ਨੇ ਸਾਊਦੀ ਅਰੈਮਕੋ ਨੂੰ ਪਿੱਛੇ ਛੱਡਦੇ ਹੋਏ ਇਹ ਰੁਤਬਾ ਹਾਸਲ ਕੀਤਾ ਸੀ। ਫਿਲਹਾਲ ਐਪਲ ਤੇਜ਼ੀ ਨਾਲ ਦੋ ਲੱਖ ਕਰੋੜ ਡਾਲਰ (ਕਰੀਬ 150 ਲੱਖ ਕਰੋੜ ਰੁਪਏ) ਦੇ ਬਾਜ਼ਾਰ ਮੁੱਲ ਵੱਲ ਵੱਧ ਰਹੀ ਹੈ ਅਤੇ ਇਹ ਇਸ ਪੱਧਰ ‘ਤੇ ਪੁੱਜਣ ਵਾਲੀ ਪਹਿਲੀ ਕੰਪਨੀ ਹੋਵੇਗੀ।

2018 ‘ਚ ਐਪਲ ਨੇ ਇਕ ਲੱਖ ਕਰੋੜ ਡਾਲਰ ਦਾ ਪੱਧਰ ਛੂਹਿਆ ਸੀ। ਕੁੱਕ ਕੋਲ ਐਪਲ ਦੇ 8,47,969 ਸ਼ੇਅਰ ਹਨ। ਇਨ੍ਹਾਂ ਦੀਆਂ ਕੀਮਤਾਂ ਵਿਚ ਉਛਾਲ ਨਾਲ ਕੁੱਕ ਦੀ ਨਿੱਜੀ ਜਾਇਦਾਦ ਇਕ ਅਰਬ ਡਾਲਰ ਤੋਂ ਉਪਰ ਚਲੀ ਗਈ ਹੈ। ਹਾਲਾਂਕਿ ਹੁਣ ਵੀ ਕੁੱਕ ਦੀ ਜਾਇਦਾਦ ਦੁਨੀਆ ਦੀਆਂ ਹੋਰ ਦਿੱਗਜ ਕੰਪਨੀਆਂ ਦੇ ਸੀਈਓ ਦੇ ਮੁਕਾਬਲੇ ਬਹੁਤ ਘੱਟ ਹੈ। ਐਮਾਜ਼ੋਨ ਦੇ ਸੰਸਥਾਪਕ ਅਤੇ ਸੀਈਓ ਜੈੱਫ ਬੇਜੋਸ ਦੀ ਨਿੱਜੀ ਜਾਇਦਾਦ 187 ਅਰਬ ਡਾਲਰ (ਕਰੀਬ 14 ਲੱਖ ਕਰੋੜ ਰੁਪਏ) ਹੈ। ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਦੇ ਨੌਜਵਾਨ ਸੀਈਓ ਮਾਰਕ ਜ਼ੁਕਰਬਰਗ ਦੀ ਜਾਇਦਾਦ 102 ਅਰਬ ਡਾਲਰ (ਕਰੀਬ 7.6 ਲੱਖ ਕਰੋੜ ਰੁਪਏ) ਹੈ। ਮਾਈਕ੍ਰੋਸਾਫਟ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਬਿਲ ਗੇਟਸ ਦੀ ਜਾਇਦਾਦ 121 ਅਰਬ ਡਾਲਰ (ਕਰੀਬ 9 ਲੱਖ ਕਰੋੜ ਰੁਪਏ) ਹੈ।

Show More

Related Articles

Leave a Reply

Your email address will not be published. Required fields are marked *

Close