International

ਵ੍ਹਾਈਟ ਹਾਊਸ  ਦੇ ਬਾਹਰ ਹੋਈ ਫਾਇਰਿੰਗ

ਵ੍ਹਾਈਟ ਹਾਊਸ  ਦੇ ਬਾਹਰ ਸੋਮਵਾਰ ਸ਼ਾਮ ਨੂੰ ਫਾਇਰਿੰਗ ਹੋਣ ਕਾਰਨ ਸਨਸਨੀ ਫੈਲ ਗਈ। ਜਿਸ ਵੇਲੇ ਇਹ ਫਾਇਰਿੰਗ ਹੋਈ ਉਸੇ ਸਮੇਂ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਮੀਡੀਆ ਨੂੰ ਕੋਰੋਨਾ ਮਹਾਂਮਾਰੀ ਬਾਰੇ ਦੱਸ ਰਹੇ ਸਨ। ਪ੍ਰੈਸ ਕਾਨਫਰੰਸ ਵਿੱਚੋਂ, ਸੀਕ੍ਰੇਟ ਸਰਵਿਸ ਦੇ ਏਜੰਟ ਉਨ੍ਹਾਂ ਨੂੰ ਓਵਲ ਹਾਊਸ (ਰਾਸ਼ਟਰਪਤੀ ਦੇ ਦਫਤਰ) ਲੈ ਗਏ। ਥੋੜ੍ਹੇ ਸਮੇਂ ਬਾਅਦ, ਟਰੰਪ ਬ੍ਰੀਫਿੰਗ ਰੂਮ ਵਿਚ ਵਾਪਸ ਆਏ ਅਤੇ ਵ੍ਹਾਈਟ ਹਾਊਸ ਦੇ ਨੇੜੇ ਗੋਲੀਬਾਰੀ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਸਭ ਕੁਝ ਕਾਬੂ ਹੇਠ ਹੈ। ਜਾਣਕਾਰੀ ਅਨੁਸਾਰ ਸੀਕ੍ਰੇਟ ਸਰਵਿਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਗੋਲੀ ਲੱਗੀ ਹੈ। ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ, “ਵ੍ਹਾਈਟ ਹਾਊਸ ਦੇ ਬਾਹਰ ਫਾਇਰਿੰਗ ਹੋ ਰਹੀ ਸੀ, ਪਰ ਹੁਣ ਸਥਿਤੀ ਕਾਬੂ ਹੇਠ ਹੈ।”

ਸੀਕ੍ਰੇਟ ਸਰਵਿਸ ਦੀ ਫੌਰੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਾਰਨ ਹਮਲਾਵਰ ਗ੍ਰਿਫਤਾਰ

ਮੈਂ ਸੀਕ੍ਰੇਟ ਸਰਵਿਸ ਦੇ ਸਟਾਫ ਦਾ ਉਨ੍ਹਾਂ ਵਲੋਂ ਕੀਤੀ ਗਈ ਤੇਜ਼, ਫੌਰੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਕਿਸੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮੈਨੂੰ ਨਹੀਂ ਪਤਾ ਕਿ ਉਸਦੀ ਸਥਿਤੀ ਕਿਵੇਂ ਹੈ, ਪਰ ਅਜਿਹਾ ਲਗਦਾ ਹੈ ਕਿ ਉਸ ਆਦਮੀ ਨੂੰ ਸੀਕ੍ਰੇਟ ਸਰਵਿਸਜ਼ ਨੇ ਗੋਲੀ ਮਾਰ ਦਿੱਤੀ ਹੈ। ਸੀਕ੍ਰੇਟ ਸਰਵਿਸ ਨੇ ਬਾਅਦ ਵਿੱਚ ਟਵੀਟ ਕੀਤਾ, “ਹਮਲਾਵਰ ਅਤੇ ਸੀਕ੍ਰੇਟ ਸਰਵਿਸ ਦੇ ਜਵਾਨ ਨੂੰ 17 ਸਟ੍ਰੀਟ ਅਤੇ ਪੈਨਸਿਲਵੇਨੀਆ ਐਵੀਨਿਊ ਵਿਖੇ ਵ੍ਹਾਈਟ ਹਾਊਸ ਦੇ ਇੱਕ ਬਲਾਕ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਹੈ।” ਦੂਜੇ ਪਾਸੇ, ਵ੍ਹਾਈਟ ਹਾਊਸ ਦੇ ਬਾਹਰ ਖੜ੍ਹੇ ਇੱਕ ਵਿਅਕਤੀ ਦੇ ਅਨੁਸਾਰ, ਉਸਨੇ ਦੋ ਰਾਊਂਡ ਫਾਇਰਿੰਗ ਦੀ ਆਵਾਜ਼ ਸੁਣੀ।

Show More

Related Articles

Leave a Reply

Your email address will not be published. Required fields are marked *

Close