Canada

ਕੋਵਿਡ-19 ਕਾਰਨ ਕੈਲਗਰੀ ਨੂੰ ਪੈ ਰਹੀ ਹੈ ਦੋਹਰੀ ਮਾਰ : ਮੇਅਰ ਨੈਸੀ

ਕੈਲਗਰੀ ‘ਚ ਬਾਕੀ ਸ਼ਹਿਰਾਂ ਨਾਲੋਂ ਕੋਰੋਨਾਵਾਇਰਸ ਦੇ ਮਾਮਲੇ ਸਭ ਤੋਂ ਵੱਧ ਹਨ ਅਤੇ ਕੈਲਗਰੀ ਸਿਟੀ ਨੂੰ ਦੇਸ਼ ਦੇ ਹੋਰ ਸ਼ਹਿਰਾਂ ਨਾਲੋਂ ਆਰਥਿਕ ਤੌਰ ‘ਤੇ ਵੀ ਕਿਤੇ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੇਅਰ ਨਾਹੀਦ ਨੈਨਸੀ ਨੇ ਇੱਕ ਇੰਟਰਵਿਊ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਸ਼ਹਿਰ ‘ਚ 80 ਹੋਰ ਕਰਮਚਾਰੀਆਂ ਨੂੰ ਆਪਣੀ ਨੌਕਰੀ ਗਵਾਉਣੀ ਪਈ ਹੈ ਅਤੇ ਬੀਤੇ ਮਹੀਨੇ ‘ਚ ਤਕਰੀਬਨ 1200 ਲੋਕਾਂ ਨੇ ਆਪਣੀ ਨੌਕਰੀ ਗਵਾਈ ਹੈ। ਇਸ ਤੋਂ ਇਲ਼ਾਵਾ ਤੇਲ ਦੀਆਂ ਕੀਮਤਾਂ ‘ਚ ਵੀ ਹੋਈ ਭਾਰੀ ਗਿਰਾਵਟ, ਸੈਰ ਸਪਾਟਾ ਬੰਦ ਹੋਣ ਕਾਰਨ ਅਤੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਨਾਲ ਵੀ ਕੈਲਗਰੀ ਦੀ ਅਰਥਵਿਵਸਥਾ ਦਾ ਲੱਕ ਭੰਨਿਆ ਗਿਆ ਹੈ। ਮੇਅਰ ਨੈਸਨੀ ਨੇ ਕਿਹਾ ਕਿ ਜੋ ਰਣਨੀਤੀਆਂ ਫੈਡਰਲ ਸਰਕਾਰ ਵਲੋਂ ਲਾਗੂ ਕੀਤੀ ਗਈਆਂ ਹਨ ਉਨ੍ਹਾਂ ਦਾ ਫਾਇਦਾ ਹਰ ਸੂਬੇ ਜਾਂ ਸ਼ਹਿਰ ਲਈ ਇੱਕਸਾਰ ਬਰਾਬਰ ਨਹੀਂ ਹੋ ਸਕਦਾ। ਇਸ ਮਹਾਂਮਾਰੀ ਦੇ ਦੌਰਾਨ ਕੈਲਗਰੀ ‘ਚ ਸਮੱਸਿਆਵਾਂ ਹੋਰਨਾਂ ਸੂਬਿਆਂ ਦੀਆਂ ਸਮੱਸਿਆਵਾਂ ਨਾਲੋਂ ਡੂੰਘੀਆਂ ਹਨ ਅਤੇ ਸਾਨੂੰ ਇਨ੍ਹਾਂ ਸਮੱਸਿਆਂ ਤੋਂ ਉਭਰ ਲਈ ਬਿਹਤਰ ਹੱਲ ਦੀ ਜ਼ਰੂਰਤ ਹੈ। ਇਸ ਮਹਾਂਮਾਰੀ ਕਰਨ ਕੈਲਗਰੀ ਦੇ ਤਿੰਨ ਸਭ ਤੋਂ ਵੱਡੇ ਪ੍ਰੋਗਰਾਮ ਰੱਦ ਹੋਏ ਹਨ; ਦਾ ਕੈਲਗਰੀ ਸਟੈਂਪੀਡ, ਕਾਮਿਕ ਐਕਸਪੋ ਅਤੇ ਫੋਕ ਫੈਸਟੀ। ਮੇਅਰ ਨੈਨਸੀ ਨੇ ਕਿਹਾ ਕਿ ਇਕੱਲੇ ਦਾ ਕੈਲਗਰੀ ਸਟੈਂਪੀਡ ਪ੍ਰੋਗਰਾਮ ਰੱਦ ਹੋਣ ਨਾਲ ਹੀ ਤਕਰੀਬਨ 0.5 ਬਿਲੀਅਨ ਡਾਲਰ ਦਾ ਨੁਕਸਾਨ ਸ਼ਹਿਰ ਦੀ ਅਰਥਵਿਵਸਥਾ ਨੂੰ ਹੋਇਆ ਹੈ।

Show More

Related Articles

Leave a Reply

Your email address will not be published. Required fields are marked *

Close