Punjab

ਨੰਦੇੜ ਗਏ ਸਿੱਖ ਸ਼ਰਧਾਲੂ 40 ਦਿਨਾਂ ਬਾਅਦ ਘਰ ਪਰਤੇ

 

ਮਹਾਰਾਸ਼ਟਰ ‘ਚ ਨੰਦੇੜ ਵਿੱਚ ਫਸੇ ਸਿੱਖ ਸ਼ਰਧਾਲੂ ਤਾਲਾਬੰਦੀ ਹੋਣ ਕਾਰਨ 40 ਦਿਨਾਂ ਬਾਅਦ ਘਰ ਪਰਤੇ ਹਨ। ਗੁਰਦਾਸਪੁਰ ਸਣੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਮੱਥਾ ਟੇਕਣ ਲਈ ਨਾਂਦੇੜ ਦੇ ਸ੍ਰੀ ਹਜ਼ੂਰ ਸਾਹਿਬ ਗਏ 5 ਹਜ਼ਾਰ ਦੇ ਕਰੀਬ ਸ਼ਰਧਾਲੂ ਤਾਲਾਬੰਦੀ ਵਿਚ ਫਸ ਗਏ। ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਨ੍ਹਾਂ ਸ਼ਰਧਾਲੂਆਂ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਇਸ ਦੇ ਹੱਲ ਦੀ ਮੰਗ ਕੀਤੀ ਸੀ। ਇਸ ਵੇਲੇ 40 ਸ਼ਰਧਾਲੂ ਵਾਪਸ ਪਰਤੇ ਹਨ। ਬਾਕੀ ਸ਼ਰਧਾਲੂਆਂ ਨੂੰ ਉਥੋਂ ਵਾਪਸ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੋਂ ਪਰਤੇ ਸ਼ਰਧਾਲੂਆਂ ਨੇ ਦੱਸਿਆ ਕਿ 14 ਮਾਰਚ ਨੂੰ ਉਹ ਪੰਜਾਬ ਤੋਂ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਗਏ ਹੋਏ ਸਨ। ਪਰ ਬਾਅਦ ਵਿਚ ਉਥੇ ਤਾਲਾਬੰਦੀ ਹੋਣ ਕਾਰਨ ਫਸ ਗਏ। ਹੁਣ ਜਦੋਂ ਇਹ ਲੋਕ ਵਾਪਸ ਆ ਗਏ ਹਨ, ਉਨ੍ਹਾਂ ਨੂੰ ਅਗਲੇ ਦੋ ਹਫ਼ਤਿਆਂ ਲਈ ਘਰ ਦੇ ਅਲੱਗ-ਅਲੱਗ ਕਮਰਿਆਂ ‘ਚ ਰਹਿਣਾ ਪਏਗਾ।

Show More

Related Articles

Leave a Reply

Your email address will not be published. Required fields are marked *

Close