International

ਰੂਸ ਦੇ ਚਾਰ ਗੁਆਂਢੀ ਦੇਸ਼ਾਂ ਵੱਲੋਂ ਯੂਕਰੇਨ ਦਾ ਸਮਰਥਨ

ਕੀਵ- ਰੂਸ ਦੇ ਗੁਆਂਢੀ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਯੂਕਰੇਨ ਦਾ ਦੌਰਾ ਕੀਤਾ ਅਤੇ ਉਸ ਨੂੰ ਸਮਰਥਨ ਦਾ ਯਕੀਨ ਦਿਵਾਇਆ। ਇਸ ਦੌਰਾਨ ਇਨ੍ਹਾਂ ਰਾਸ਼ਟਰਪਤੀਆਂ ਨੇ ਰੂਸੀ ਹਮਲਿਆਂ ਵਿੱਚ ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਦੇਖ ਕੇ ਰੂਸ ਤੋਂ ਯੁੱਧ ਅਪਰਾਧਾਂ ਲਈ ਜਵਾਬਦੇਹੀ ਦੀ ਮੰਗ ਕੀਤੀ ਹੈ।
ਪੋਲੈਂਡ, ਲਿਥੂਆਨੀਆ, ਲਾਤਵੀਆ ਅਤੇ ਐਸਟੋਨੀਆ ਦੇ ਰਾਸ਼ਟਰਪਤੀਆਂ ਦੀ ਯਾਤਰਾ ਨਾਟੋ ਦੇ ਪੂਰਬੀ ਹਿੱਸੇ ਦੇ ਦੇਸ਼ਾਂ ਦੀ ਇਕਜੁਟਤਾ ਦਾ ਇੱਕ ਮਜ਼ਬੂਤ ਪ੍ਰਦਰਸ਼ਨ ਸੀ। ਇਨ੍ਹਾਂ ਵਿੱਚੋਂ ਤਿੰਨ ਪਹਿਲਾਂ ਯੂਕਰੇਨ ਵਾਂਗ ਸੋਵੀਅਤ ਰੂਸ ਦਾ ਹਿੱਸਾ ਹੁੰਦੇ ਸਨ। ਇਨ੍ਹਾਂ ਨੇਤਾਵਾਂ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਮਿਲਣ ਲਈ ਯੂਕਰੇਨ ਦੀ ਰਾਜਧਾਨੀ ਕੀਵਤੱਕ ਰੇਲ ਗੱਡੀਦੀ ਯਾਤਰਾ ਕੀਤੀ।ਇਸ ਪਿੱਛੋਂ ਉਨ੍ਹਾਂ ਨੇ ਬੋਰੋਡਿਆਂਕਾ ਇਲਾਕੇ ਦਾ ਦੌਰਾ ਕੀਤਾ, ਜਿੱਥੇ ਰੂਸੀ ਸੈਨਿਕਾਂ ਵੱਲੋਂ ਕੀਤੇ ਅੱਤਿਆਚਾਰ ਦੇ ਸਬੂਤ ਮਿਲੇ ਹਨ। ਲਿਥੂਆਨੀਆ ਦੇ ਰਾਸ਼ਟਰਪਤੀ ਨੇ ਰੂਸ ਤੋਂ ਤੇਲ ਅਤੇ ਗੈਸ ਦੀ ਖ਼ਰੀਦ ਅਤੇ ਦੇਸ਼ ਦੇ ਸਾਰੇ ਬੈਂਕਾਂ ਖ਼ਿਲਾਫ਼ ਸਖ਼ਤ ਪਾਬੰਦੀਆਂ ਦਾ ਸੱਦਾ ਦੇ ਕੇ ਕਿਹਾ ਕਿ ਯੂਰਪ ਦੇ ਭਵਿੱਖ ਦੀ ਲੜਾਈ ਇੱਥੇ ਹੋ ਰਹੀ ਹੈ। ਕੀਵ ਦੇ ਇਤਿਹਾਸਕ ਮਰਿੰਸਕੀ ਪੈਲੇਸ ਦੇ ਇੱਕ ਕਮਰੇ ਵਿੱਚ ਜ਼ੇਲੇਂਸਕੀ ਨਾਲ ਨਜ਼ਰ ਆਏ ਲਿਥੂਆਨੀਆ ਦੇ ਰਾਸ਼ਟਰਪਤੀ ਗਿਤਾਨਸ ਨੌਸੇਦਾ, ਐਸਤੋਨੀਆ ਦੇ ਰਾਸ਼ਟਰਪਤੀ ਅਲਾਰ ਕਾਰਿਸ, ਪੋਲੈਂਡ ਦੇ ਆਂਦਰੇਜ਼ ਡੂਡਾ ਅਤੇ ਲਾਟਵੀਆ ਦੇ ਐਗਲਿਸ ਲੇਵਿਟਸ ਨੇ ਯੂਕਰੇਨ ਨੂੰ ਰਾਜਨੀਤਕ ਤੌਰ ਉੱਤੇਫੌਜੀ ਮਦਦ ਦੇ ਨਾਲ ਸਮਰਥਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਯੁੱਧ ਅਪਰਾਧ ਕਰਨ ਤੇ ਆਦੇਸ਼ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਜਹਾਜ਼ ਭੇਜਦਾ ਹੈ, ਜੇ ਰਿਹਾਇਸ਼ੀ ਜ਼ਿਲ੍ਹਿਆਂ ਵਿੱਚ ਬੰਬਾਰੀ ਲਈ ਸੈਨਾ ਭੇਜਦਾਹੈ ਤੇ ਨਾਗਰਿਕਾਂ ਨੂੰ ਮਾਰਦਾ ਹੈ, ਉਨ੍ਹਾਂ ਦੀ ਹੱਤਿਆ ਕਰਦਾ ਹੈ, ਇਹ ਯੁੱਧ ਨਹੀਂ, ਇਹ ਬੇਰਹਿਮੀ ਹੈ।

Show More

Related Articles

Leave a Reply

Your email address will not be published. Required fields are marked *

Close