International

ਬ੍ਰਿਟੇਨ ਦੇ ਕੈਂਟ ਰੀਜਨ ਵਿੱਚ ਗਏ ਕਰੋਨਾਵਾਇਰਸ ਵੇਰੀਐਂਟ ਨਾਲ ਨਵਾਂ ਖਤਰਾ ਖੜ੍ਹਾ ਹੋ ਸਕਦਾ

ਲੰਡਨ-  ਯੂਕੇ ਦੇ ਜੈਨੇਟਿਕ ਸਰਵੇਲੈਂਸ ਪ੍ਰੋਗਰਾਮ ਦੀ ਮੁਖੀ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਕੈਂਟ ਰੀਜਨ ਵਿੱਚ ਸੱਭ ਤੋਂ ਪਹਿਲਾਂ ਪਾਏ ਗਏ ਕਰੋਨਾਵਾਇਰਸ ਵੇਰੀਐਂਟ ਨਾਲ ਨਵਾਂ ਖਤਰਾ ਖੜ੍ਹਾ ਹੋ ਸਕਦਾ ਹੈ। ਕੋਵਿਡ-19 ਲਈ ਤਿਆਰ ਕੀਤੀਆਂ ਜਾ ਰਹੀਆਂ ਵੈਕਸੀਨਜ਼ ਦੀ ਸਮਰੱਥਾ ਨੂੰ ਵੀ ਇਸ ਵੇਰੀਐਂਟ ਨਾਲ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਇਸ ਵੇਰੀਐਂਟ ਨਾਲ ਨਾ ਸਿਰਫ ਦੇਸ਼ ਭਰ ਵਿੱਚ ਨੁਕਸਾਨ ਹੋ ਸਕਦਾ ਹੈ ਸਗੋਂ ਪੂਰੀ ਦੁਨੀਆਂ ਵਿੱਚ ਇਹ ਵੇਰੀਐਂਟ ਤਰਥੱਲੀ ਮਚਾਅ ਸਕਦਾ ਹੈ।ਜਿ਼ਕਰਯੋਗ ਹੈ ਕਿ ਕਰੋਨਾਵਾਇਰਸ ਕਾਰਨ ਦੁਨੀਆਂ ਭਰ ਵਿੱਚ 2·35 ਮਿਲੀਅਨ ਲੋਕ ਮਾਰੇ ਜਾ ਚੁੱਕੇ ਹਨ ਤੇ ਕਈ ਬਿਲੀਅਨ ਲੋਕਾਂ ਦੀਆਂ ਜਿ਼ੰਦਗੀਆਂ ਇਸ ਕਾਰਨ ਪ੍ਰਭਾਵਿਤ ਹੋਈਆਂ ਹਨ।ਪਰ ਕਈ ਹਜ਼ਾਰ ਵੇਰੀਐਂਟਸ ਵਿੱਚੋਂ ਕੁੱਝ ਵੇਰੀਐਂਟਸ ਕਾਰਨ ਨਵੀਂ ਚਿੰਤਾ ਖੜ੍ਹੀ ਹੋ ਗਈ ਹੈ। ਇਨ੍ਹਾਂ ਲਈ ਲੋਕਾਂ ਨੂੰ ਬੂਸਟਰ ਸ਼ੌਟਸ ਦੀ ਲੋੜ ਪੈ ਸਕਦੀ ਹੈ।
ਕੋਵਿਡ-19 ਜੈਨੋਮਿਕਸ ਯੂਕੇ ਕੌਨਸੋਰਟੀਅਮ ਦੀ ਡਾਇਰੈਕਟਰ ਸ਼ੈਰਨ ਪੀਕੌਕ ਨੇ ਆਖਿਆ ਕਿ ਅਜੇ ਤੱਕ ਯੂਕੇ ਵਿੱਚ ਪਾਏ ਗਏ ਵੇਰੀਐਂਟਸ ਖਿਲਾਫ ਵੈਕਸੀਨਜ਼ ਅਸਰਦਾਰ ਰਹੀਆਂ ਹਨ ਪਰ ਇਨ੍ਹਾਂ ਵੇਰੀਐਂਟਸ ਵਿੱਚ ਹੋਣ ਵਾਲੀਆਂ ਤਬਦੀਲੀਆਂ ਨਾਲ ਨੁਕਸਾਨ ਦਾ ਖਤਰਾ ਜਿ਼ਆਦਾ ਹੈ।ਉਨ੍ਹਾਂ ਆਖਿਆ ਕਿ ਸਾਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਈ ਹਫਤਿਆਂ ਤੇ ਮਹੀਨਿਆਂ ਤੋਂ ਸਰਕੂਲੇਟ ਹੋ ਰਹੇ 1·1·7 ਵੇਰੀਐਂਟ ਵਿੱਚ ਅਗਾਂਹ ਹੋਰ ਤਬਦੀਲੀ ਹੋਣੀ ਸ਼ੁਰੂ ਹੋ ਗਈ ਹੈ। ਇਸ ਨਾਲ ਇਹ ਵਾਇਰਸ ਇੱਕ ਵਾਰੀ ਹੋਰ ਨਵਾਂ ਰੂਪ ਲੈ ਸਕਦਾ ਹੈ ਤੇ ਸਾਡੀ ਇਮਿਊਨਿਟੀ ਨੂੰ ਖੋਰਾ ਲਾ ਸਕਦਾ ਹੈ ਤੇ ਵੈਕਸੀਨਜ਼ ਦੇ ਅਸਰ ਨੂੰ ਖ਼ਤਮ ਕਰ ਸਕਦਾ ਹੈ।
ਇਹ ਨਵਾਂ ਵੇਰੀਐਂਟ ਸੱਭ ਤੋਂ ਪਹਿਲਾਂ ਦੱਖਣਪੱਛਮੀ ਇੰਗਲੈਂਡ ਦੇ ਹਿੱਸੇ ਬ੍ਰਿਸਟਲ ਵਿੱਚ ਪਾਇਆ ਗਿਆ। ਹੁਣ ਤੱਕ ਇਸ ਮਿਊਟੇਸ਼ਨ ਦੇ 21 ਮਾਮਲੇ ਮਿਲ ਚੁੱਕੇ ਹਨ ਤੇ ਇਸ ਮਿਊਟੇਸ਼ਨ ਨੂੰ ਈ484ਕੇ ਨਾਂ ਦਿੱਤਾ ਗਿਆ ਹੈ। ਇਹੋ ਜਿਹੀ ਤਬਦੀਲੀ ਹੀ ਸਾਊਥ ਅਫਰੀਕਨ ਤੇ ਬ੍ਰਾਜ਼ੀਲੀਅਨ ਵੇਰੀਐਂਟਸ ਵਿੱਚ ਵੀ ਵੇਖਣ ਨੂੰ ਮਿਲ ਚੁੱਕੀ ਹੈ।

Show More

Related Articles

Leave a Reply

Your email address will not be published. Required fields are marked *

Close