International

ਇਟਲੀ ਵਿੱਚ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਨਾਲ ਸੰਬੰਧਿਤ ਅਮਰਜੀਤ ਕੁਮਾਰ ਥਿੰਦ ਨੇ ਨਗਰ ਕੌਂਸਲ ਕੰਪੋਸਨਦੋ (ਮੋਦਨਾ) ਦੇ ਸਲਾਹਕਾਰ ਵਜੋਂ ਜਿੱਤੇ ਚੋਣ

* ਬਾਬਾ ਸਾਹਿਬ ਡਾਂ ਅੰਬੇਡਕਰ ਜੀ ਦੇ ਮਿਸ਼ਨ ਤੋਂ ਪ੍ਰਭਾਵਿਤ ਹੈ ਥਿੰਦ *

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪਿਛਲੇ ਕਈ ਮਹੀਨਿਆਂ ਤੋਂ ਇਟਲੀ ਦੀ ਸਿਆਸਤ ਵਿੱਚ ਨਗਰ ਕੌਂਸਲ ਜਾਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਗਰਮਾਇਆ ਮਾਹੌਲ ਹੁਣ ਚੋਣ ਨਤੀਜੀਆ ਤੋਂ ਬਆਦ ਸਾਂਤ ਹੋ ਗਿਆ ਹੈ।ਇਹਨਾਂ ਚੋਣਾਂ ਵਿੱਚ ਇਟਲੀ ਦੀਆਂ ਸਿਆਸੀ ਪਾਰਟੀ ਨੇ ਆਪਣੀ ਜਿੱਤ ਨੂੰ ਪੱਕਾ ਕਰਨ ਲਈ ਜਿਹਨਾਂ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਉਹਨਾਂ ਵਿੱਚੋਂ ਜਿ਼ਲ੍ਹਾ ਮੋਦਨਾ ਅਧੀਨ ਆਉਂਦੇ ਕੰਪੋਸਨਦੋ ਵਿਖੇ ਇਟਲੀ ਦੀ ਰਾਸ਼ਟਰੀ ਪਾਰਟੀ ਪੀ ਡੀ ਚੈਂਤਰੋ ਸਨੀਸਤਰਾਂ ਨੇ ਸਿੰਦਕੋ ਮੋਨਜਾ ਯਾਨੀਬੋਨੀ ਲਈ ਅਮਰਜੀਤ ਕੁਮਾਰ ਥਿੰਦ ਨੂੰ ਜ਼ਿਲ੍ਹਾ ਮੋਦਨਾ ਦੇ ਸ਼ਹਿਰ ਦੇ ਕਮੂਨੇ ਦੀ ਕੰਪੋਸਨਦੋ ਲਈ ਸਲਾਹਕਾਰ ਵਜੋਂ ਆਪਣਾ ਉਮੀਦਵਾਰ ਐਲਾਨਿਆ ਸੀ ਜਿਹੜੇ ਕਿ ਇਹ ਮੁਕਾਬਲਾ ਜਿੱਤ ਗਏ ਹਨ। ਅਮਰਜੀਤ ਕੁਮਾਰ ਥਿੰਦ ਦੀ ਇਸ ਜਿੱਤ ਨੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਬਣਾ ਦਿੱਤਾ ਹੈ।ਪ੍ਰੈੱਸ ਨਾਲ ਅਮਰਜੀਤ ਕੁਮਾਰ ਥਿੰਦ ਨੇ ਆਪਣੇ ਵਿਚਾਰ ਸਾਂਝੈ ਕਰਦਿਆ ਕਿਹਾ ਕਿ ਜਿੰਨਾਂ ਇਲਾਕੇ ਦੇ ਭਾਰਤੀਆਂ ਨੇ ਪਿਆਰ ਸਤਿਕਾਰ ਦਿੱਤਾ ਉਸ ਲਈ ਉਹ ਸਦਾ ਭਾਈਚਾਰੇ ਦਾ ਰਿਣੀ ਰਹਿਣਗੇ ਤੇ ਉਹਨਾਂ ਦੀ ਇਸ ਜਿੱਤ ਦਾ ਸਿਹਰਾ ਭਾਰਤੀ ਭਾਈਚਾਰੇ ਦੇ ਸਿਰ ਬੰਨਿਆ ਹੈ।ਥਿੰਦ ਨੇ ਆਪਣੀ ਪਾਰਟੀ ਦਾ ਵੀ ਉਚੇਚਾ ਧੰਨਵਾਦ ਕੀਤਾ ਜਿਸ ਨੇ ਉਸ ਉਪੱਰ ਭਰੋਸਾ ਕਰਦਿਆਂ ਇਹ ਜਿੰਮੇਵਾਰ ਸੌਪੀ।ਦੁਆਬੇ ਦੇ ਪ੍ਰਸਿੱਧ ਪਿੰਡ ਸੂੰਢ(ਸ਼ਹੀਦ ਭਗਤ ਸਿੰਘ ਨਗਰ)ਦੇ ਦੇਵ ਰਾਜ ਥਿੰਦ ਅਤੇ ਮਹਿੰਦਰ ਕੌਰ ਥਿੰਦ ਦਾ ਲਾਡਲਾ ਭੁਝੰਗੀ ਅਮਰਜੀਤ ਕੁਮਾਰ ਥਿੰਦ ਸੰਨ 1995 ਵਿੱਚ ਇਟਲੀ ਆਇਆ ਤੇ ਉਦੋਂ ਤੋਂ ਹੁਣ ਤੱਕ ਉਸ ਨੇ ਕਦੀਂ ਵੀ ਪਿੱਛੇ ਮੁੜ ਨਹੀਂ ਦੇਖਿਆ ।ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਤੋ ਪ੍ਰਭਾਵਿਤ ਅਮਰਜੀਤ ਕੁਮਾਰ ਥਿੰਦ ਜਿਸ ਨੇ ਕਦੀ ਇਹ ਸੁਪਨਾ ਦੇਖਿਆ ਸੀ ਕਿ ਉਹ ਇਟਲੀ ਵਿੱਚ ਰਹਿਣ ਬਸੇਰਾ ਕਰਦੇ ਭਾਰਤੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਇੱਕ ਦਿਨ ਸਿਆਸਤ ਵਿੱਚ ਜ਼ਰੂਰ ਆਉਣਗੇ ਤੇ ਅੱਜ ਥਿੰਦ ਦੀ ਇਸ ਸੋਚ ਨੂੰ ਬੂਰ ਪੈ ਗਿਆ ਹੈ ।ਨਗਰ ਕੌਂਸਲ ਕੰਪੋਸਨਦੋ (ਮੋਦਨਾ) ਇਲਾਕੇ ਵਿੱਚ ਰਹਿਣ ਬਸੇਰਾ ਕਰਦੀ ਭਾਰਤੀਆਂ ਨੂੰ ਹੁਣ ਅਮਰਜੀਤ ਕੁਮਾਰ ਥਿੰਦ ਤੋਂ ਡੂੰਘੀਆਂ ਆਸਾਂ ਹਨ ਕਿ ਉਹ ਲੋਕਾਂ ਨੂੰ ਪੇਸ਼ ਆਉਂਦੀਆਂ ਪੇਚੀਦਾ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਸੰਜੀਦਾ ਹੋ ਜਿੰਮੇਵਾਰੀ ਨਿਭਾਉਣਗੇ।

Show More

Related Articles

Leave a Reply

Your email address will not be published. Required fields are marked *

Close