International

ਕਿਮ ਜੋਂਗ ਨੇ ਭੈਣ ਨੂੰ ਉੱਤਰ ਕੋਰੀਆ ਦੇ ਪ੍ਰਭਾਵਸ਼ਾਲੀ ਲੋਕਾਂ ਦੀ ਅੰਦਰੂਨੀ ਕਮੇਟੀ ’ਚੋਂ ਕੀਤਾ ਬਾਹਰ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਆਪਣੇ ਆਪ ਦਾ ਪ੍ਰੋਮੋਸ਼ਨ ਕਰਦਿਆਂ ਨਵਾਂ ਅਹੁਦਾ ਦਿੱਤਾ ਹੈ। ਇਸ ਦੇ ਨਾਲ ਹੀ ਆਪਣੀ ਭੈਣ ਕਿਮ ਯੋ ਜੁੰਗ ਦੇ ਕੱਦ ਨੂੰ ਘਟਾਉਂਦੇ ਹੋਏ, ਉਸ ਨੂੰ ਉੱਤਰੀ ਕੋਰੀਆ ਦੇ ਪ੍ਰਭਾਵਸ਼ਾਲੀ ਲੋਕਾਂ ਦੀ ਅੰਦਰੂਨੀ ਕਮੇਟੀ ਤੋਂ ਬਾਹਰ ਕਰ ਦਿੱਤਾ ਹੈ।

ਰੇਅਰ ਵਰਕਰਜ਼ ਪਾਰਟੀ ਕਾਂਗਰਸ ਦੀ ਬੈਠਕ ਦੇ ਛੇਵੇਂ ਦਿਨ ਕਿਮ ਜੋਂਗ ਉਨ ਨੇ ਆਪਣੇ ਆਪ ਨੂੰ ਪ੍ਰਧਾਨ ਦੇ ਅਹੁਦੇ ਤੋਂ ਜਨਰਲ ਸਕੱਤਰ ਦੇ ਅਹੁਦੇ ਲਈ ਤਰੱਕੀ ਦਿੱਤੀ। ਇਸ ਤੋਂ ਪਹਿਲਾਂ ਕਿਮ ਜੋਂਗ ਦੇ ਮਰਹੂਮ ਪਿਤਾ ਤੇ ਦਾਦਾ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਉੱਤਰ ਕੋਰੀਆ ਦੇ ਮੀਡੀਆ ਨੇ ਇਸ ਨਵੀਂ ਜ਼ਿੰਮੇਵਾਰੀ ਨੂੰ ਇੱਕ “ਇਨਕਲਾਬੀ ਮਨ” ਵਜੋਂ ਵਿਆਖਿਆ ਕੀਤੀ ਹੈ।

ਦੂਜੇ ਪਾਸੇ, ਕਿਮ ਜੋਂਗ ਨੇ ਆਪਣੀ ਭੈਣ ਕਿਮ ਯੋ ਜੁੰਗ ਨੂੰ ਆਪਣੀ ਪਾਰਟੀ ਦੀ ਸਰਵਉਚ ਫੈਸਲਾ ਲੈਣ ਵਾਲੀ ਕਮੇਟੀ, ਪੋਲਿਟ ਬਿਊਰੋ ਤੋਂ ਹਟਾ ਦਿੱਤਾ ਹੈ। ਜਿਸ ‘ਚ ਉਸ ਨੂੰ ਪਹਿਲੀ ਵਿਕਲਪੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਕੁਝ ਪਿਓਂਗਯਾਂਗ ਮਾਹਰ ਮੰਨਦੇ ਹਨ ਕਿ ਕਿਮ ਨੂੰ ਕਮੇਟੀ ਦਾ ਸਥਾਈ ਮੈਂਬਰ ਨਾਮਜ਼ਦ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close