International

ਇਸਲਾਮਿਕ ਟੈਲੀਵਿਜ਼ਨ ਦੇ ਪ੍ਰਚਾਰਕ ਅਦਨਾਨ ਓਕਤਾਰ ਨੂੰ ਹਜ਼ਾਰ ਸਾਲ ਤੋਂ ਵੱਧ ਕੈਦ ਦੀ ਸਜਾ ਸੁਣਾਈ

ਅੰਕਾਰਾ: ਤੁਰਕੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਇਸਲਾਮਿਕ ਟੈਲੀਵਿਜ਼ਨ ਦੇ ਪ੍ਰਚਾਰਕ ਤੇ ਲੇਖਕ ਅਦਨਾਨ ਓਕਤਾਰ ਨੂੰ ਅਪਰਾਧਿਕ ਗੈਂਗ ਬਣਾਉਣ, ਧੋਖਾਧੜੀ ਤੇ ਯੌਨ ਸ਼ੋਸ਼ਣ ਕਰਨ ਵਰਗੇ ਅਪਰਾਧਾਂ ਲਈ ਇੱਕ ਹਜ਼ਾਰ ਸਾਲ ਤੋਂ ਵੱਧ ਕੈਦ ਦੀ ਸਜਾ ਸੁਣਾਈ ਹੈ। ਅਦਨਾਨ ਨੂੰ ਅਪਰਾਧਿਕ ਮਾਮਲਿਆਂ ਲਈ 1075 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ।

ਓਕਤਾਰ ਕੋਲ ਪਹਿਲਾਂ ਆਪਣਾ ਟੈਲੀਵਿਜ਼ਨ ਚੈਨਲ ਏ9 ਚੱਲਦਾ ਸੀ, ਜਿਸ ‘ਤੇ ਉਹ ਇਸਲਾਮਿਕ ਵਿਸ਼ਿਆਂ ਨਾਲ ਸਬੰਧਤ ਟਾਕ ਸ਼ੋਅਜ਼ ਦੀ ਮੇਜ਼ਬਾਨੀ ਕਰਦਾ ਸੀ। ਇੱਕ ਵਾਰ ਉਸ ਨੇ ਇੱਕ ਡਾਂਸ ਸ਼ੋਅ ਵੀ ਪ੍ਰਸਾਰਤ ਕੀਤਾ ਜਿਸ ਵਿੱਚ ਉਹ ਕੁੜੀਆਂ ਨਾਲ ਡਾਂਸ ਕਰਦਾ ਦਿਖਾਈ ਦਿੱਤਾ ਸੀ। ਉਹ ਇਨ੍ਹਾਂ ਕੁੜੀਆਂ ਨੂੰ “ਕਿਟੇਨ” ਯਾਨੀ ਬਿੱਲੀ ਦਾ ਬੱਚਾ ਕਹਿੰਦਾ ਸੀ। ਉਸ ਨੇ ਮੁੰਡਿਆਂ ਨਾਲ ਵੀ ਗੀਤ ਗਾਏ ਜਿਨ੍ਹਾਂ ਨੂੰ “ਸ਼ੇਰ” ਕਹਿੰਦਾ ਸੀ।

Show More

Related Articles

Leave a Reply

Your email address will not be published. Required fields are marked *

Close