International

ਸ਼ਪੇਨ ‘ਚ ਲੋਕਾਂ ਨੂੰ ਮਿਲੀ ਸਮੁੰਦਰ ਕਿਨਾਰੇ ਘੁੰਮਣ ਦੀ ਆਗਿਆ

ਯੂਰਪੀਅਨ ਦੇਸ਼ ਸਪੇਨ ਵਿੱਚ ਸਥਿਤੀ ਆਮ ਵਾਂਗ ਹੋਣ ਲੱਗੇ ਹਨ, ਸਰਕਾਰ ਨੇ ਸ਼ੁੱਕਰਵਾਰ ਤੋਂ ਲੋਕਾਂ ਨੂੰ ਬਾਰਸੀਲੋਨਾ ਦੇ ਸਮੁੰਦਰੀ ਕੰਢੇ ਦੇਖਣ ਦੀ ਆਗਿਆ ਦਿੱਤੀ। ਸਵੇਰੇ 6 ਤੋਂ 10 ਵਜੇ ਤੱਕ, ਲੋਕ ਤੈਰਾਕੀ ਅਤੇ ਬੀਚ ਦੇ ਨਾਲ-ਨਾਲ ਤੁਰਨ ਦਾ ਅਨੰਦ ਲੈ ਸਕਦੇ ਹਨ। ਸ਼ਨੀਵਾਰ ਨੂੰ ਫੈਸਲਾ ਲਿਆ ਜਾਵੇਗਾ ਕਿ ਦੇਸ਼ ਦੇ ਕਿਹੜੇ ਖੇਤਰ ਲਾਕਡਾਊਨ ਤੋਂ ਛੋਟ ਦੇ ਅਗਲੇ ਪੜਾਅ ਵਜੋਂ ਬਾਰ, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਖੋਲ੍ਹਣਗੇ। ਹਾਲਾਂਕਿ, ਮੈਡ੍ਰਿਡ ਅਤੇ ਕੈਟਾਲੋਨੀਆ ਖੇਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਰਿਆਇਤ ਦੀ ਸੰਭਾਵਨਾ ਨਹੀਂ ਹੈ। ਯੂਰਪ ਵਿਚ ਕੋਰੋਨਾ ਮਹਾਂਮਾਰੀ ਨਾਲ ਸਪੇਨ ਸਭ ਤੋਂ ਪ੍ਰਭਾਵਤ ਹੈ। ਹੁਣ ਤੱਕ ਉਥੇ 26 ਹਜ਼ਾਰ ਤੋਂ ਵੱਧ ਲੋਕ ਮਰੇ ਹਨ ਅਤੇ ਢਾਈ ਲੱਖ ਤੋਂ ਵੱਧ ਮਾਮਲੇ ਹਨ। ਲਾਗ ਦੇ ਅੱਧੇ ਮਾਮਲੇ ਮੈਡ੍ਰਿਡ ਅਤੇ ਕੈਟੇਲੋਨੀਆ ਨਾਲ ਸਬੰਧਤ ਹਨ।

Show More

Related Articles

Leave a Reply

Your email address will not be published. Required fields are marked *

Close