International

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦੀ ਮੌਤ ਮਗਰੋਂ ਮੁਲਕ ਵਿਚ 12 ਦਿਨ ਦੇ ਸੋਗ ਦਾ ਐਲਾਨ

ਲੰਡਨ : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦੀ ਮੌਤ ਮਗਰੋਂ ਮੁਲਕ ਵਿਚ 12 ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ ਜਦਕਿ ਭਾਰਤ ਵਿਚ ਇਕ ਦਿਨ ਦਾ ਸੋਗ ਮਨਾਇਆ ਜਾ ਰਿਹਾ ਹੈ। ਮਹਾਰਾਣੀ ਦਾ ਅੰਤਮ ਸਸਕਾਰ 19 ਸਤੰਬਰ ਨੂੰ ਕੀਤਾ ਜਾਵੇਗਾ ਅਤੇ ਇਸ ਤੋਂ ਪਹਿਲਾਂ ਚਾਰ ਦਿਨ ਉਨ੍ਹਾਂ ਦੀ ਦੇਹ ਲੋਕਾਂ ਦੇ ਅੰਤਮ ਦਰਸ਼ਨਾਂ ਵਾਸਤੇ ਰੱਖੀ ਜਾਵੇਗੀ। ਸਕਾਟਲੈਂਡ ਦੇ ਬਾਲਮੋਰਲ ਕੈਸਲ ਤੋਂ ਮਹਾਰਾਣੀ ਦੀ ਦੇਹ ਲੰਡਲਨ ਲਿਆਂਦੀ ਜਾਵੇਗੀ ਅਤੇ ਵੈਸਟਮਿੰਸਟਰ ਵਿਖੇ ਅੰਤਮ ਸਸਕਾਰ ਹੋਵੇਗਾ। ਮਹਾਰਾਣੀ ਨੂੰ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਦੇ ਇਕ ਪਾਸੇ ਦਫਨਾਇਆ ਜਾਵੇਗਾ। ਸਭ ਤੋਂ ਪਹਿਲਾਂ ਮਹਾਰਾਣੀ ਦੀ ਦੇਹ ਬਾਲਮੋਰਲ ਕੈਸਲ ਤੋਂ ਲੰਡਨ ਦੇ ਬਕਿੰਘਮ ਪੈਲੇਸ ਪੁੱਜੇਗੀ ਅਤੇ ਇਥੋਂ ਇਸ ਨੂੰ ਵੈਸਟਮਿੰਸਟਰ ਲਿਜਾਇਆ ਜਾਵੇਗਾ। ਮਹਾਰਾਣੀ ਨੂੰ 96 ਤੋਪਾਂ ਦੀ ਸਲਾਮੀ ਦਿਤੀ ਜਾਵੇਗੀ ਅਤੇ ਨਵੇਂ ਬਾਦਸ਼ਾਹ ਟੀ.ਵੀ. ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ ਮਹਾਰਾਣੀ ਨੂੰ ਸ਼ਰਧਾਂਜਲੀ ਦੇਣਗੇ। ਇਸ ਦੌਰਾਲ ਬਾਦਸ਼ਾਹ ਚਾਰਲਸ ਯੂ.ਕੇ. ਦੇ ਦੌਰੇ ’ਤੇ ਨਿਕਲਣਗੇ ਅਤੇ ਸ਼ੁਰੂਆਤ ਸਕਾਟਿਸ਼ ਸੰਸਦ ਤੋਂ ਹੋਵੇਗੀ। ਅੰਤਮ ਸਸਕਾਰ ਵਾਲੇ ਦਿਨ ਪੂਰੇ ਮੁਲਕ ਵਿਚ 2 ਮਿੰਟ ਦਾ ਮੌਨ ਰੱਖਿਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close