Sports

ਆਸਟ੍ਰੇਲੀਆਈ ਮੀਡੀਆ ਨੇ ਰਵਿੰਦਰ ਜਡੇਜਾ ਦੇ ਖਿਲਾਫ ਬਾਲ ਟੈਪਰਿੰਗ ਦਾ ਲਾਇਆ ਦੋਸ਼

ਰਵਿੰਦਰ ਜਡੇਜਾ ਨੇ ਨਾਗਪੁਰ ਟੈਸਟ ਮੈਚ ‘ਚ ਖਤਰਨਾਕ ਗੇਂਦਬਾਜ਼ੀ ਕੀਤੀ। ਰਵਿੰਦਰ ਜਡੇਜਾ ਨੇ ਆਸਟ੍ਰੇਲੀਆ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਉਹਨਾਂ ਨੇ 5 ਵਿਕਟਾਂ ਲਈਆਂ। ਨਤੀਜੇ ਵਜੋਂ ਆਸਟ੍ਰੇਲੀਆ ਦੀ ਪਹਿਲੀ ਪਾਰੀ 177 ਦੌੜਾਂ ‘ਤੇ ਸਿਮਟ ਗਈ। ਹੁਣ ਪਹਿਲੇ ਦਿਨ ਦੀ ਖੇਡ ਨੂੰ ਲੈ ਕੇ ਜਡੇਜਾ ਨਾਲ ਜੁੜੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਆਧਾਰ ‘ਤੇ ਆਸਟ੍ਰੇਲੀਆ ਮੀਡੀਆ ਨੇ ਬਾਲ ਟੈਪਰਿੰਗ ਦਾ ਦੋਸ਼ ਲਾਇਆ ਹੈ।

ਆਸਟ੍ਰੇਲੀਆ ਦੇ ਫੌਕਸ ਕ੍ਰਿਕਟ ਚੈਨਲ ਨੇ ਰਵਿੰਦਰ ਜਡੇਜਾ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ‘ਚ ਜਡੇਜਾ ਆਪਣੀ ਉਂਗਲੀ ‘ਤੇ ਕੁਝ ਲਾ ਕੇ ਗੇਂਦਬਾਜ਼ੀ ਕਰਦੇ ਨਜ਼ਰ ਆਏ। ਵੀਡੀਓ ‘ਚ ਦੇਖਿਆ ਗਿਆ ਕਿ ਜਡੇਜਾ ਗੇਂਦ ਸੁੱਟਣ ਤੋਂ ਪਹਿਲਾਂ ਮੁਹੰਮਦ ਸਿਰਾਜ ਕੋਲ ਜਾਂਦੇ ਹਨ। ਉਹ ਉਨ੍ਹਾਂ ਤੋਂ ਕੁਝ ਲੈ ਕੇ ਆਪਣੀ ਉਂਗਲੀ ‘ਤੇ ਲਾਉਂਦੇ ਦੇਖਿਆ ਜਾ ਸਕਦਾ ਹੈ।

ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਫਾਕਸ ਸਪੋਰਟਸ ਦਾ ਟਵੀਟ ਸਾਂਝਾ ਕੀਤਾ ਹੈ। ਉਹਨਾਂ ਨੇ ਆਪਣੀ ਉਂਗਲੀ ‘ਤੇ ਕੀ ਲਾਇਆ ਸੀ, ਲਿਖਿਆ. ਅਜਿਹਾ ਕਦੇ ਨਹੀਂ ਦੇਖਿਆ। ਜਿਸ ਸਮੇਂ ਇਹ ਵੀਡੀਓ ਬਣੀ, ਉਸ ਸਮੇਂ ਆਸਟ੍ਰੇਲੀਆ ਦਾ ਸਕੋਰ 120/5 ਸੀ। ਐਲੇਕਸ ਕੈਰੀ ਅਤੇ ਪੀਟਰ ਹੈਂਡਸਕੋਮ ਬੱਲੇਬਾਜ਼ੀ ਕਰ ਰਹੇ ਸਨ। ਇਸ ਨਾਲ ਹੀ ਆਸਟ੍ਰੇਲੀਆ ਟੀਮ ਦੇ ਸਾਬਕਾ ਕਪਤਾਨ ਟਿਮ ਪੇਨ ਨੇ ਵੀ ਵੀਡੀਓ ਨੂੰ ਦਿਲਚਸਪ ਦੱਸਿਆ ਹੈ। ਇਸ ਦੌਰਾਨ ਬੀਸੀਸੀਆਈ ਦੇ ਇੱਕ ਸੂਤਰ ਨੇ ਦੱਸਿਆ ਕਿ ਰਵਿੰਦਰ ਜਡੇਜਾ ਦੀ ਉਂਗਲੀ ਵਿੱਚ ਦਰਦ ਹੈ। ਜਡੇਜਾ ਨੇ ਉਂਗਲੀ ਨੂੰ ਆਰਾਮ ਦੇਣ ਲਈ ਗੇਂਦਬਾਜ਼ੀ ਤੋਂ ਪਹਿਲਾਂ ਦਵਾਈ ਲਾਈ ਸੀ।

Show More

Related Articles

Leave a Reply

Your email address will not be published. Required fields are marked *

Close