International

ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਮੋੜਿਆ

ਕਿਸਾਨ ਅੰਦੋਲਨ ਬਾਰੇ ਬਣਾਈ ਸੀ ਦਸਤਾਵੇਜ਼ੀ ਫਿਲਮ

ਨਿਊਯਾਰਕ (ਰਾਜ ਗੋਗਨਾ) : ਕਿਸਾਨ ਅੰਦੋਲਨ ਬਾਰੇ ਦਸਤਾਵੇਜ਼ੀ ਫ਼ਿਲਮ ਬਣਾਉਣ ਵਾਲੇ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਮਗਰੋਂ ਤੁਰੰਤ ਬਾਅਦ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ।
ਅੰਗਦ ਦੀ ਮਾਤਾ ਗੁਰਮੀਤ ਕੌਰ ਨੇ ਫੇਸਬੁਕ ਪੋਸਟ ’ਚ ਇਸ ਦਾ ਗੱਲ ਦਾ ਦਾਅਵਾ ਕਰਦਿਆਂ ਦੱਸਿਆ ਕਿ ਅੰਗਦ ਬੁੱਧਵਾਰ ਰਾਤ ਸਾਢੇ 8 ਵਜੇ ਦਿੱਲੀ ਏਅਰਪੋਰਟ ਪੁੱਜਾ ਸੀ, ਪਰ ਤਿੰਨ ਘੰਟੇ ਬਾਅਦ ਹੀ ਉਸ ਨੂੰ ਅਮਰੀਕਾ ਵਾਪਸ ਭੇਜ ਦਿੱਤਾ ਗਿਆ।
ਅਮਰੀਕਾ ਦੀ ਵੈੱਬਸਾਈਟ ‘ਵਾਇਸ ਨਿਊਜ਼’ ਲਈ ਕੰਮ ਕਰਨ ਵਾਲਾ ਅੰਗਦ ਸਿੰਘ ਅਮਰੀਕੀ ਨਾਗਰਿਕ ਹੈ। ਉਸ ਦੀ ਮਾਤਾ ਗੁਰਮੀਤ ਕੌਰ ਦੇ ਅਨੁਸਾਰ ਉਸ ਦਾ ਪੁੱਤਰ ਅੰਗਦ ਨਿੱਜੀ ਯਾਤਰਾ ਲਈ ਪੰਜਾਬ ਆ ਰਿਹਾ ਸੀ।
ਉਹ 14 ਘੰਟਿਆਂ ਦੀ ਯਾਤਰਾ ਕਰਕੇ ਦਿੱਲੀ ਪਹੁੰਚਿਆ, ਪਰ ਅਧਿਕਾਰੀਆਂ ਨੇ ਉਸ ਨੂੰ ਨਿਊਯਾਰਕ ਦੀ ਅਗਲੀ ਫਲਾਈਟ ਵਿੱਚ ਬਿਠਾ ਕੇ ਵਾਪਸ ਅਮਰੀਕਾ ਭੇਜ ਦਿੱਤਾ।

Show More

Related Articles

Leave a Reply

Your email address will not be published. Required fields are marked *

Close