International

ਕੋਵਿਡ-19 ਤੋਂ ਠੀਕ ਹੋਏ ਲੱਖਾਂ ਲੋਕਾਂ ਦੀ ਸੁੰਘਣ ਸ਼ਕਤੀ ਹੋਈ ਪ੍ਰਭਾਵਿਤ

ਸੈਕਰਾਮੈਂਟੋ,ਕੈਲੀਫੋਰਨੀਆ – ਕੋਵਿਡ-19 ਨੇ ਜਿਥੇ ਵਿਸ਼ਵ ਪੱਧਰ ‘ਤੇ ਲੱਖਾਂ ਲੋਕਾਂ ਦੀਆਂ ਜਾਨਾਂ ਲਈਆਂ ਹਨ ਤੇ ਕਰੋੜਾਂ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ, ਉਥੇ ਇਹ ਭਿਆਨਕ ਵਾਇਰਸ ਮਰੀਜ਼ਾਂ ਦੀ ਸੁੰਘਣ ਸ਼ੱਕਤੀ ਉਪਰ ਵੀ ਅਸਰ ਪਾ ਰਿਹਾ ਹੈ। ਠੀਕ ਹੋਏ ਮਰੀਜ਼ਾਂ ਦੀ ਸੁੰਘਣ ਸ਼ਕਤੀ ਪ੍ਰਭਾਵਿਤ ਹੋਈ ਹੈ। ਕੋਵਿਡ ਤੋਂ ਠੀਕ ਹੋਏ ਬਹੁਤ ਸਾਰੇ ਲੋਕ ਸਾਹਮਣੇ ਆਏ ਹਨ ਜਿਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨਾਂ ਦੀ ਸੁੰਘਣ ਸ਼ਕਤੀ ਖਤਮ ਹੋ ਗਈ ਹੈ। ਵਾਕੋ, ਟੈਕਸਾਸ ਵਾਸੀ ਏਡਲਮੀਰਾ ਰੀਵੇਰਾ ਦਾ ਕਹਿਣਾ ਹੈ ਕਿ ਉਹ ਕੋਈ ਵੀ ਚੀਜ਼ ਸੁੰਘ ਨਹੀਂ ਸਕਦੀ। 22 ਸਾਲਾ ਰਿਵੇਰਾ ਦਾ ਕੋਵਿਡ-19 ਦਾ ਟੈਸਟ ਪਾਜ਼ੇਟਿਵ ਆਇਆ ਸੀ ਤੇ 14 ਜਨਵਰੀ ਨੂੰ ਉਸ ਦੀ ਸੁੰਘਣ ਸ਼ਕਤੀ ਖਤਮ ਹੋ ਗਈ। ਇਸ ਸਮੇ ਸਿਹਤ ਮਾਹਿਰ ਅਜਿਹੇ ਲੋਕਾਂ ਦੀ ਸੁੰਘਣ ਸ਼ਕਤੀ ਵਾਪਿਸ ਆਉਣ ਸਬੰਧੀ ਯਕੀਨ ਨਾਲ ਕੁਝ ਨਹੀਂ ਕਹਿ ਰਹੇ। ਵਾਸ਼ਿੰਗਟਨ ਯੁਨੀਵਰਸਿਟੀ ਸਕੂਲ ਆਫ ਮੈਡੀਸੀਨ ਵਿਚ ਕੰਮ ਕਰਦੇ ਈ ਐਨ ਟੀ ਤੇ ਪ੍ਰੋਫੈਸਰ ਡਾਕਟਰ ਜੈ ਪਿਕੀਰਿਲੋ ਜਿਨਾਂ ਨੇ ਇਸ ਵਿਸ਼ੇ ਉਪਰ ਅਧਿਅਨ ਕੀਤਾ ਹੈ, ਦਾ ਕਹਿਣਾ ਹੈ ਕਿ ਕੋਵਿਡ-19 ਸ਼ੁਰੂ ਹੋਣ ਵੇਲੇ ਤੋਂ ਹੀ ਇਹ ਸੰਭਾਵਨਾ ਸੀ ਕਿ ਕੋਵਿਡ ਮਹਾਂਮਾਰੀ ਦੇ ਲੰਬੇ ਸਮੇ ਲਈ ਅਸਰ ਪੈਣਗੇ। ਜੋ ਹੁਣ ਤੱਕ ਅਸੀਂ ਸਮਝ ਸਕੇ ਹਾਂ ਉਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਜਿਆਦਾਤਰ ਲੋਕਾਂ ਦੀ ਸੁੰਘਣ ਸ਼ਕਤੀ ਪਰਤ ਆਵੇਗੀ ਪਰ ਸਾਰੇ ਖੁਸ਼ਕਿਸਮਤ ਨਹੀਂ ਹੋਣਗੇ। ਡਾਕਟਰ ਪਿਕੀਰਿਲੋ ਨੇ ਕਿਹਾ ਹੈ ਕਿ ਇਕ ਅਨੁਮਾਨ ਅਨੁਸਾਰ ਅਗਲੇ ਸਮੇ ਦੌਰਾਨ ਲੱਖਾਂ ਅਮਰੀਕੀ ਕੋਵਿਡ-19 ਕਾਰਨ ਸ਼ੁੰਘਣ ਸ਼ਕਤੀ ਗਵਾ ਸਕਦੇ ਹਨ। ਅਧਿਅਨ ਅਨੁਸਾਰ ਕੁਝ ਮਾਮਲਿਆਂ ਵਿਚ ਸੁੰਘਣ ਸ਼ਕਤੀ ਤੇ ਸਵਾਦ ਦੋਨੋਂ ਕੁਝ ਹੱਦ ਤੱਕ ਪ੍ਰਭਾਵਿਤ ਹੋ ਸਕਦੇ ਹਨ ਤੇ ਕੁਝ ਹੋਰ ਮਾਮਲਿਆਂ ਵਿਚ ਸੁੰਘਣ ਸ਼ਕਤੀ ਤੇ ਸਵਾਦ ਦਾ ਅਹਿਸਾਸ ਮੁਕੰਮਲ ਰੂਪ ਵਿਚ ਖਤਮ ਹੋ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close