International

ਸਕਾਟਲੈਂਡ ਦੀਆਂ ਯੂਨੀਵਰਸਿਟੀਆਂ ਨੂੰ 132 ਮਿਲੀਅਨ ਪੌਂਡ ਦਾ ਘਾਟਾ

ਗਲਾਸਗੋ,- ਸਕਾਟਲੈਂਡ ਦੀ ਯੂਨੀਵਰਸਿਟੀਆਂ ਦੀ ਫੰਡਿੰਗ ਕੌਾਸਲ ਦੇ ਅਨੁਸਾਰ ਕੋਵਿਡ19 ਮਹਾਂਮਾਰੀ ਕਾਰਨ ਸਕਾਟਲੈਂਡ ਦੀਆਂ ਯੂਨੀਵਰਸਿਟੀਆਂ ਨੂੰ ਸਾਲ 2018/19 ਦੇ ਮੁਕਾਬਲੇ 2020/21 ਵਿੱਚ ਰਿਹਾਇਸ਼ਾਂ, ਖਾਣ-ਪੀਣ ਅਤੇ ਕਾਨਫਰੰਸਾਂ ਆਦਿ ਤੋਂ ਹੋਣ ਵਾਲੀ ਆਮਦਨੀ ਵਿਚ ਭਾਰੀ ਗਿਰਾਵਟ ਆਈ ਹੈ ਅਤੇ ਯੂਨੀਵਰਸਿਟੀ ਤੇ ਕਾਲਜਾਂ ਨੂੰ 132.2 ਮਿਲੀਅਨ ਪੌਾਡ ਦਾ ਘਾਟਾ ਪਿਆ ਹੈ । ਇਸ ਵਿਚ ਸਿੱਖਿਅਕ ਸੰਸਥਾਵਾਂ ਵਲੋਂ ਵਿਿਦਆਰਥੀਆਂ ਨੂੰ ਉਨ੍ਹਾਂ ਦੀਆਂ ਰਿਹਾਇਸ਼ਾਂ ਲਈ 32.5 ਮਿਲੀਅਨ ਪੌਾਡ ਦਾ ਦਿੱਤਾ ਫੰਡ ਵੀ ਸ਼ਾਮਿਲ ਹੈ । ਸਕਾਟਲੈਂਡ ਵਿਚ ਕੋਵਿਡ ਤਾਲਾਬੰਦੀ ਲੱਗੀ ਹੋਈ ਹੈ ਅਤੇ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਐਲਾਨ ਕੀਤਾ ਹੈ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਿਦਆਰਥੀਆਂ ਨੂੰ ਮਾਰਚ ਤੱਕ ਘਰ ਤੋਂ ਹੀ ਆਨਲਾਈਨ ਪੜ੍ਹਾਈ ਕਰਨੀ ਹੋਵੇਗੀ । ਇਸ ਨਾਲ ਯੂਨੀਵਰਸਿਟੀਆਂ ਦੀਆਂ ਰਿਹਾਇਸ਼ਾਂ ਖਾਲ਼ੀ ਰਹਿਣਗੀਆਂ ਅਤੇ ਕੰਟੀਨ ਬੰਦ ਰਹਿਣਗੇ, ਜਿਸ ਵਿੱਤੀ ਘਾਟਾ ਹੋਰ ਵਧੇਗਾ । ਸਕਾਟਲੈਂਡ ਦੀਆਂ ਤਿੰਨ ਯੂਨੀਵਰਸਿਟੀਆਂ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਐਲਾਨ ਕਰ ਚੁੱਕੀਆਂ ਹਨ । ਸਰਕਾਰ ਨੇ ਯੂਨੀਵਰਸਿਟੀਆਂ ਲਈ 30 ਮਿਲੀਅਨ ਦੇ ਫੰਡ ਦਾ ਐਲਾਨ ਕੀਤਾ ਹੈ, ਪਰ ਯੂਨੀਵਰਸਿਟੀਆਂ ਨੇ ਸਰਕਾਰ ਤੋਂ ਕੱਲ੍ਹ ਪੇਸ਼ ਹੋਣ ਵਾਲੇ ਬਜਟ ਵਿਚ ਹੋਰ ਫੰਡ ਦੇਣ ਦੀ ਮੰਗ ਕੀਤੀ ਹੈ ।

Show More

Related Articles

Leave a Reply

Your email address will not be published. Required fields are marked *

Close