International

ਅਮਰੀਕੀ ਸੁਪਰੀਮ ਕੋਰਟ ਵਿਚ ਪਹਿਲੀ ‘ਕਾਲੀ’ ਔਰਤ ਜੱਜ ਬਣੀ

ਵਾਸ਼ਿੰਗਟਨ- ਕੇਟਨਜੀ ਬਰਾਊਨ ਜੈਕਸਨ ਅਮਰੀਕੀ ਸੁਪਰੀਮ ਕੋਰਟ ਦੀ ਪਹਿਲੀ ਕਾਲੀ ਔਰਤ ਜੱਜ ਬਣ ਗਈ ਹੈ। ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਰਾਸ਼ਟਰਪਤੀ ਜੋਅ ਬਾਈਡਨ ਨੇ ਕੀਤੀ ਸੀ। ਸੈਨੇਟ ਨੇ ਇਸ ’ਤੇ ਮੋਹਰ ਲਗਾਈ। ਅਮਰੀਕੀ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਸਟੀਫਨ ਬ੍ਰੇਅਰ 30 ਜੂਨ ਨੂੰ ਹੀ ਰਿਟਾਇਰ ਹੋਏ ਹਨ। ਖ਼ਾਸ ਗੱਲ ਇਹ ਹੈ ਕਿ ਕੇਟਨਜੀ ਜਸਟਿਸ ਬਰੇਅਰ ਦੇ ਸਟਾਫ਼ ਵਿਚ ਹੈਡ ਕਲਰਕ ਸੀ। ਹੁਣ ਉਹ ਅਪਣੇ ਬੌਸ ਦੀ ਕੁਰਸੀ ’ਤੇ ਬੈਠੇਗੀ। ਦਿਲਚਸਪ ਗੱਲ ਇਹ ਵੀ ਹੈ ਕਿ ਅਮਰੀਕੀ ਸੁਪਰੀਮ ਕੋਰਟ ਵਿਚ ਹੁਣ ਤੱਕ ਤਿੰਨ ਜੱਜ ਅਜਿਹੇ ਹੋਏ ਹਨ ਜੋ ਕਿਸੇ ਨਾ ਕਿਸੇ ਸਮੇਂ ਉਥੇ ਕਲੈਕਰੀਕਲ ਜੌਬਸ ਕਰ ਚੁੱਕੇ ਹਨ।
84 ਸਾਲ ਦੇ ਜਸਟਿਸ ਬਰੇਅਰ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ। ਉਨ੍ਹਾਂ 1994 ਵਿਚ ਤਦ ਦੇ ਰਾਸ਼ਟਰਪਤੀ ਬਿਲ ਕÇਲੰਟਨ ਨੇ ਨੌਮੀਨੇਟ ਕੀਤਾ ਸੀ। ਸੈਨੇਟ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ।
ਜਸਟਿਨ ਬਰਾਊਨ ਦੀ ਉਮਰ 51 ਸਾਲ ਹੈ। ਅਮਰੀਕਾ ਵਿਚ ਜੱਜ ਲਾਈਫਟਾਈਮ ਦੇ ਲਈ ਨਿਯੁਕਤ ਹੁੰਦੇ ਹਨ। ਇੱਥੇ ਕੰਜ਼ਰਵੇਟਿਵ ਅਤੇ ਲਿਬਰਲ ਖੇਮੇ ਵਿਚ ਵੰਡੀ ਨਿਆਂਪਾਲਿਕਾ ਹੈ। ਅਮਰੀਕਾ ਵਿਚ ਸੁਪਰੀਮ ਕੋਰਟ 1789 ਵਿਚ ਬਣਿਆ ਸੀ। ਤਦ ਇੱਥੇ ਜੱਜਾਂ ਦੀ ਗਿਣਤੀ 6 ਹੋਇਆ ਕਰਦੀ ਸੀ। ਹੁਣ ਇਹ 9 ਹਨ। ਕੇਟਨਜੀ ਸੁਪਰੀਮ ਕੋਰਟ ਦੀ 116ਵੀਂ ਜੱਜ ਹੈ। ਉਹ ਕੋਲੰਬੀਆ ਸਰਕਟ ਤੋਂ ਆਉਂਦੀ ਹੈ।

Show More

Related Articles

Leave a Reply

Your email address will not be published. Required fields are marked *

Close