National

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਡਿੱਗੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨਿੱਚਰਵਾਰ ਨੂੰ ਹੈਲੀਕਾਪਟਰ ਵਿਚ ਚੜ੍ਹਨ ਦੌਰਾਨ ਡਿੱਗ ਗਈ। ਇਹ ਹਾਦਸਾ ਪੱਛਮੀ ਵਰਧਮਾਨ ਦੇ ਦੁਰਗਾਪੁਰ ਵਿਚ ਵਾਪਰਿਆ। ਮਮਤਾ ਬੈਨਰਜੀ ਉਥੇ ਚੋਣ ਪ੍ਰਚਾਰ ਕਰਨ ਗਈ ਸੀ।

ਇਸ ਦੌਰਾਨ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿਚ ਦਿਖ ਰਿਹਾ ਕਿ ਮਮਤਾ ਬੈਨਰਜੀ ਅਪਣੀ ਕਾਰ ਤੋਂ ਨਿਕਲ ਕੇ ਹੈਲੀਕਾਪਟਰ ਵਿਚ ਚੜ੍ਹ ਰਹੀ ਸੀ। ਇਸੇ ਦੌਰਾਨ ਹੈਲੀਕਾਪਟਰ ਦੇ ਗੇਟ ’ਤੇ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਉਹ ਡਿੱਗ ਗਈ। ਮਮਤਾ ਬੈਨਰਜੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸੰਭਾਲਿਆ। ਹਾਲਾਂਕਿ ਉਨ੍ਹਾਂ ਨੂੰ ਹਲਕੀ ਸੱਟ ਲੱਗੀ ਹੈ। ਘਟਨਾ ਤੋਂ ਬਾਅਦ ਮਮਤਾ ਬੈਨਰਜੀ ਨੇ ਅਪਣੀ ਚੋਣ ਯਾਤਰਾ ਜਾਰੀ ਰੱਖੀ।

 

Show More

Related Articles

Leave a Reply

Your email address will not be published. Required fields are marked *

Close