International

ਚੀਨ `ਚ 5300 ਸਾਲ ਪੁਰਾਣਾ ਰਹੱਸਮਈ ਸ਼ਹਿਰ ਮਿਲਿਆ

ਬੀਜਿੰਗ- ਖੋਜੀਆਂ ਦੀ ਇੱਕ ਅੰਤਰਰਾਸ਼ਟਰੀ ਟੀਮ ਵੱਲੋਂ ਕੀਤੀ ਇੱਕ ਤਾਜ਼ਾ ਖੋਜ ਨੇ ਇੱਕ ਪ੍ਰਾਚੀਨ ਸ਼ਹਿਰ ਦੀ ਖੋਜ ਕੀਤੀ ਹੈ, ਜੋ ਗੁਮਨਾਮ ਹੋ ਗਿਆ ਸੀ। ਆਖਰ 5300 ਸਾਲ ਪਹਿਲਾਂ ਬਣੇ ਸ਼ਹਿਰ ਦੀ ਆਬਾਦੀ ਅਚਾਨਕ ਕਿਵੇਂ ਗਾਇਬ ਹੋ ਗਈ? ਇਸ ਦੇ ਕਾਰਨ ਜਾਣ ਕੇ ਖੋਜਕਾਰ ਹੈਰਾਨ ਹੋ ਗਏ ਹਨ।
ਖੋਜਕਾਰ ਦੱਸਦੇ ਹਨ ਕਿ ਚੀਨ ਦੇ ਲਿਆਂਗਝੂ ਸ਼ਹਿਰ ਦੇ ਖੰਡਰ ਦਿਖਾਉਂਦੇ ਹਨ ਕਿ ਇੱਕ ਸਮਾਜ ਵਜੋਂ ਉਸ ਸਮੇਂ ਸਭਿਅਤਾ ਬੇਹੱਦ ਉਨਤ ਸੀ, ਖਾਸ ਕਰ ਕੇ ਖੇਤੀ ਅਤੇ ਪਾਣੀ ਦੀ ਵਿਵਸਥਾ। ਉਨ੍ਹਾਂ ਨੇ ਬਿਹਤਰੀਨ ਭਵਨ ਨਿਰਮਾਣ ਕਲਾ ਅਤੇ ਪ੍ਰਣਾਲੀਆਂ ਦਾ ਨਿਰਮਾਣ ਕੀਤਾ ਸੀ। ਇਸ ਵਿੱਚ ਨਹਿਰਾਂ, ਬੰਨ੍ਹ ਅਤੇ ਤਲਾਬਾਂ ਵਰਗੀਆਂ ਚੀਜ਼ਾਂ ਸ਼ਾਮਲ ਸਨ, ਜਿਸ ਕਾਰਨ ਲਿਆਂਗਝੂ ਨੂੰ ‘ਪੂਰਬ ਦਾ ਵੈਨਿਸ’ ਕਿਹਾ ਜਾਂਦਾ ਸੀ, ਪ੍ਰੰਤੂ ਇਹ ਸਭ ਕਿਵੇਂ ਗਾਇਬ ਹੋ ਗਿਆ? ਬਹੁਤੇ ਖੋਜਕਾਰ ਇਸ ਦੇ ਪਿੱਛੇ ਕਿਸੇ ਤਰ੍ਹਾਂ ਦੇ ਹੜ੍ਹ ਨੂੰ ਕਾਰਨ ਮੰਨਦੇ ਹਨ। ਆਸਟਰੀਆ ਵਿੱਚ ਯੂਨੀਵਰਸਿਟੀ ਆਫ ਇੰਸਬਰੁਕ ਦੇ ਭੂ-ਵਿਗਿਆਨੀ ਕ੍ਰਿਸਟੋਫ ਸਪਾਟਲ ਨੇ ਦੱਸਿਆ ਕਿ ਸੁਰੱਖਿਅਤ ਖੰਡਰਾਂ ਉਤੇ ਮਿੱਟੀ ਦੀ ਇੱਕ ਪਤਲੀ ਪਰਤ ਪਾਈ ਗਈ, ਜੋ ਪ੍ਰਾਚੀਨ ਸਭਿਅਤਾ ਦੇ ਅੰਤ ਅਤੇ ਯਾਂਗਤਜੀ ਨਦੀ ਜਾਂ ਪੂਰਬੀ ਚੀਨ ਸਾਗਰ ਦੇ ਹੜ੍ਹ ਵੱਲ ਇਸ਼ਾਰਾ ਕਰਦੀ ਹੈ। ਮਿੱਟੀ ਦੀ ਪਰਤ ਨਾਲ ਕੋਈ ਠੋਸ ਨਤੀਜਾ ਕੱਢਣਾ ਸੰਭਵ ਨਹੀਂ, ਪਰ ਨਵੀਂ ਖੋਜ ਨੇ ਇਸ ਗੁੱਥੀ ਨੂੰ ਬਹੁਤ ਹੱਦ ਤਕ ਸੁਲਝਾ ਦਿੱਤਾ ਹੈ। ਯੂਨੀਵਰਸਿਟੀ ਆਫ ਚਾਈਨਾ ਦੇ ਹੈਵੇਈ ਝਾਂਗ ਦੀ ਅਗਵਾਈ ਵਿੱਚ ਪ੍ਰੋਫੈਸਰ ਸਪਾਟਲ ਅਤੇ ਖੋਜਕਾਰਾਂ ਦੀ ਟੀਮ ਨੇ ਹੋਰ ਜ਼ਿਆਦਾ ਡੂੰਘਾਈ ਤਕ ਖੁਦਾਈ ਕੀਤੀ। ਉਨ੍ਹਾਂ ਨੇ ਇਸ ਖੇਤਰ ਵਿੱਚ ਪਾਣੀ ਦੇ ਹੇਠਾਂ ਦੋ ਗੁਫਾਵਾਂ ਤੋਂ ਖਣਿਜ ਢਾਂਚਿਆਂ ਦੀ ਜਾਂਚ ਕੀਤੀ, ਜਿੱਥੇ ਹਜ਼ਾਰਾਂ ਸਾਲ ਪੁਰਾਣੀਆਂ ਜਲਵਾਯੂ ਹਾਲਾਤਾਂ ਅਤੇ ਰਸਾਇਣ ਸੁਰੱਖਿਅਤ ਹਨ।

Show More

Related Articles

Leave a Reply

Your email address will not be published. Required fields are marked *

Close