International

ਅਖਬਾਰ ਵਿਚ ਈਰਾਨ ਦੇ ਉੱਚ ਨੇਤਾ ਦੀ ਤਸਵੀਰ ਛਾਪਣ ’ਤੇ ਅਖਬਾਰ ਨੂੰ ਕਰਵਾਇਆ ਬੰਦ

ਦੁਬਈ- ਈਰਾਨ ਦੀ ਮੀਡੀਆ ਨਿਗਰਾਨੀ ਸੰਸਥਾ ਨੇ ਅਖ਼ਬਾਰ ‘ਕੇਲਿਦ’ ਬੰਦ ਕਰਵਾ ਦਿੱਤਾ ਹੈ ਕਿਉਂਕਿ ਕੱਲ੍ਹ ਅਖ਼ਬਾਰ ਦੇ ਪਹਿਲੇ ਸਫੇ ਉੱਤੇ ਇੱਕ ਲੇਖ ਛਾਪਿਆ ਗਿਆ ਸੀ, ਜਿਸਦਾ ਸਿਰਲੇਖ ਸੀ ‘ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਿਤਾਉਂਦੇ ਲੱਖਾਂ ਈਰਾਨੀ।’ ਇਸ ਸਿਰਲੇਖ ਦੇ ਹੇਠਾਂ ਇੱਕ ਚਿੱਤਰ ਬਣਾਇਆ ਗਿਆ, ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ ਖੱਬੇ ਹੱਥ ਵਿੱਚ ਕਲਮ ਫੜ੍ਹੀ ਹੋਈ ਹੈ ਅਤੇ ਉਹ ਲਾਲ ਰੰਗ ਦੀ ਗਰੀਬੀ ਲਾਈਨ ਖਿੱਚ ਰਿਹਾ ਹੈ, ਜਿਸ ਦੇ ਹੇਠਾਂ ਆਮ ਜਨਤਾ ਨੂੰ ਦਰਸਾਇਆ ਗਿਆ ਹੈ।
ਇਹ ਗ੍ਰਾਫਿਕ ਈਰਾਨ ਦੇ ਸਰਬ ਉਚ ਨੇਤਾ ਆਯਤੁੱਲਾ ਅਲੀ ਖੁਮੈਨੀ ਦੇ ਇੱਕ ਪੁਰਾਣੇ ਚਿੱਤਰ ਨਾਲ ਮੇਲ ਖਾਂਦਾ ਹੈ ਜਿਸ ਵਿੱਚ ਉਹ ਆਪਣੇ ਖੱਬੇ ਹੱਥ ਤੋਂ ਕਾਗਜ਼ ਦੇ ਇੱਕ ਟੁੱਕੜੇ ਉੱਤੇ ਕੁਝ ਲਿਖ ਰਹੇ ਹਨ ਅਤੇ ਉਨ੍ਹਾਂ ਦੀ ਇੱਕ ਉਂਗਲੀ ਵਿੱਚ ਮੁੰਦਰੀ ਹੈ, ਜੋ ਉਹ ਜ਼ਿਆਦਾਤਰ ਪਹਿਣਦੇ ਹਨ। ਸਾਲ 1981 ਵਿੱਚ ਹੋਈ ਬੰਬਾਰੀ ਦੇ ਬਾਅਦ ਤੋਂ ਉਨ੍ਹਾਂ ਦਾ ਸੱਜਾ ਹੱਥ ਕੰਮ ਨਹੀਂ ਕਰਦਾ। ਦੇਸ਼ ਦੀ ਡਿਗਦੀ ਆਰਥਿਕਤਾ ਉੱਤੇ ਜਨਤਾ ਦਾ ਗੁੱਸਾ ਵਧਦਾ ਹੀ ਜਾ ਰਿਹਾ ਹੈ। ਸਪੱਸ਼ਟ ਹੈ ਕਿ ਇਹ ਚਿੱਤਰ ਖੁਮੈਨੀ ਉੱਤੇ ਸਿੱਧਾ ਵਿਅੰਗ ਹੈ, ਜਿਸਦਾ ਖਾਮਿਆਜ਼ਾ ਅਖ਼ਬਾਰ ਨੂੰ ਭੁਗਤਣਾ ਪਿਆ।

Show More

Related Articles

Leave a Reply

Your email address will not be published. Required fields are marked *

Close