Canada

ਕੈਲਗਰੀ ਮੇਅਰ ਉਮੀਦਵਾਰ ਜੈਫ ਡੇਵੀਸਨ ਨੂੰ ਆਪਣੇ ਆਖਰੀ ਸਮੇਂ ਵਿਚ ਚੋਣ ਮੁਹਿੰਮ ਵਿਚ ਤੇਜ਼ੀ ਆਉਣ ਦੀ ਉਮੀਦ

ਕੈਲਗਰੀ (ਦੇਸ ਪੰਜਾਬ ਟਾਈਮਜ਼)— ਕੈਲਗਰੀ ਵਿਚ ਮੇਅਰ ਅਹੁਦੇ ਦੀ ਦੌੜ ਵਿਚ ਸ਼ਾਮਲ ਜੈਫ ਡੇਵੀਸਨ ਨੂੰ ਆਪਣੀ ਆਖਰੀ ਸਮੇਂ ਦੀ ਚੋਣ ਮੁਹਿੰਮ ਵਿਚ ਤੇਜ਼ੀ ਦੀ ਉਮੀਦ ਹੈ। ਜੈਫ ਡੇਵੀਸਨ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਇਹ ਮੁਹਿੰਮ ਮੇਅਰ ਦੀ ਕੁਰਸੀ ਦਾ ਰਾਹ ਪੱਧਰਾ ਕਰੇਗੀ। ਉਹ ਲਗਾਤਾਰ ਤੀਜੇ ਸਥਾਨ ’ਤੇ ਰਹੇ ਹਨ। ਉਨ੍ਹਾਂ ਤੋਂ ਅੱਗੇ ਕੌਂਸਲਰ ਜੋਤੀ ਗੋਂਡੇਕ ਅਤੇ ਜੈਰੋਮੀ ਫਾਰਕਸ ਚੱਲ ਰਹੇ ਹਨ। ਪਰ ਮੁਹਿੰਮ ਦੇ ਆਖਰੀ ਪੜਾਅ ਵਿਚ ਡੇਵੀਸਨ ਉਮੀਦ ਕਰ ਰਹੇ ਹਨ ਕਿ ਲੋਕ ਉਨ੍ਹਾਂ ਨੂੰ ਸਮਰਥਨ ਦੇ ਰਹੇ ਹਨ। ਵੋਟਾਂ ਦੇ ਇਕ ਹਫਤੇ ਪਹਿਲਾਂ ਥੋੜ੍ਹਾ ਜ਼ਿਆਦਾ ਬੋਲਦੇ ਹੋਏ ਡੇਵੀਸਨ ਨੇ ਕਿਹਾ ਕਿ ਉਹ ਅਜੇ ਵੀ ਆਪਣੀ ਮੁਹਿੰਮ ਦੇ ਲਈ ਸਮਰਥਨ ਦੇ ਲਈ ਬਹੁਤ ਜਗ੍ਹਾ ਦੇਖਦੇ ਹਨ। ਕੁਝ ਹਫਤੇ ਪਹਿਲਾਂ ਹੋਈਆਂ ਸੰਘੀ ਚੋਣਾਂ ਅਤੇ ਕੋਵਿਡ-19 ਮਹਾਮਾਰੀ ਦੇ ਲੰਬੇ ਲਾਕਡਾਊਨ ਦੇ ਬਾਅਦ ਵੋਟਰ ਥੋੜ੍ਹਾ ਭਟਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੱਧ ਤੋਂ ਵੱਧ ਲੋਕ ਇਸ ਵਿਚ ਸ਼ਾਮਲ ਹੋਣਗੇ।

Show More

Related Articles

Leave a Reply

Your email address will not be published. Required fields are marked *

Close