Punjab

ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲੋੜਵੰਦਾਂ ਨੂੰ 11 ਰੁਪਏ ‘ਚ ਐਂਬੂਲੈਂਸ ਦੀ ਸਹੂਲਤ

ਜਲੰਧਰ : ਹੁਣ ਲੋੜਵੰਦ ਮਰੀਜ਼ਾਂ ਨੂੰ ਸਿਰਫ 11 ਰੁਪਏ ‘ਚ ਆਕਸੀਜਨ ਨਾਲ ਲੈਸ ਐਂਬੂਲੈਂਸ ਦੀ ਸਹੂਲਤ ਮਿਲ ਸਕੇਗੀ। ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਤੇ ਉੱਘੇ ਵਾਤਾਵਰਨ ਪੇ੍ਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲੋੜਵੰਦ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ 11 ਰੁਪਏ ਵਿਚ ਉਪਲਬੱਧ ਹੋਣ ਵਾਲੀ ਆਕਸੀਜਨ ਨਾਲ ਲੈੱਸ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ। ਲੋਕਾਂ ਦੀ ਭਲਾਈ ਲਈ ਅਤਿ ਲੋੜੀਂਦੀ ਸੇਵਾ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮਾਨਵਤਾ ਦੀ ਸੱਚੀ ਸੇਵਾ ਹੈ। ਉਨਾਂ੍ਹ ਕਿਹਾ ਕਿ ਅਜਿਹੀ ਮਿਸਾਲੀ ਸੇਵਾ ਦੀ ਉਦਾਹਰਣ ਸੂਬੇ ਤੋਂ ਇਲਾਵਾ ਪੂਰੇ ਦੇਸ਼ ਵਿਚ ਵੀ ਕਿਤੇ ਨਹੀਂ ਮਿਲਦੀ ਹੈ। ਉਨਾਂ੍ਹ ਕਿਹਾ ਕਿ ਆਕਸੀਜਨ ਨਾਲ ਲੈੱਸ ਇਹ ਐਂਬੂਲੈਂਸ ਲੋੜਵੰਦ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਤੀ ਜੋ ਇਸ ਸਹੂਲਤ ਦਾ ਲਾਭ ਲੈਣਾ ਚਾਹੁੰਦਾ ਹੈ ਫੋਨ ਨੰਬਰ 9115560161 ‘ਤੇ ਸੰਪਰਕ ਕਰਕੇ ਸੇਵਾਵਾਂ ਦਾ ਲਾਭ ਉਠਾ ਸਕਦਾ ਹੈ। ਉਨਾਂ੍ਹ ਕਿਹਾ ਕਿ ਕੋਵਿਡ ਸੰਕਟ ਕਰਕੇ ਸਿਹਤ ਸੰਭਾਲ ਵਿਵਸਥਾ ‘ਤੇ ਭਾਰੀ ਬੋਝ ਪਿਆ ਹੋਇਆ ਹੈ ਤਾਂ ਐੱਨਜੀਓਜ਼ ਆਖ਼ਰੀ ਉਮੀਦ ਵਲੋਂ ਇਹ ਐਂਬੂਲੈਂਸ ਸੇਵਾ ਚਲਾਉਣਾ ਆਸ ਦੀ ਕਿਰਨ ਵਾਂਗ ਹੈ। ਉਨਾਂ੍ਹ ਕਿਹਾ ਕਿ ਇਸ ਐੱਨਜੀਓਜ਼ ਵਲੋਂ ਕੀਤੇ ਜਾ ਰਹੇ ਉਪਰਾਲੇ ਹੋਰਨਾਂ ਨੂੰ ਵੀ ਲੋੜਵੰਦ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅੱਗੇ ਆਉਣ ਲਈ ਪੇ੍ਰਿਤ ਕਰਨਗੇ।

Show More

Related Articles

Leave a Reply

Your email address will not be published. Required fields are marked *

Close