Canada

ਅਲਬਰਟਾ ਵਿਚ ਜੁਲਾਈ ਤੱਕ 29 ਮਿਲੀਅਨ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਟੀਚਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਟੀਕਿਆਂ ਦੀ ਯੋਗਤਾ ਵਧਾਉਣ ਨਾਲ ਟੀਕਾਕਰਨ ਪ੍ਰੋਗਰਾਮ ਵਿਚ ਤੇਜ਼ੀ ਆਈ ਹੈ ਅਤੇ ਹਜ਼ਾਰਾਂ ਅਲਬਰਟਨਸ ਬੁੱਧਵਾਰ ਤੱਕ ਆਪਣੀ ਪਹਿਲੀ ਖੁਰਾਕ ਪ੍ਰਾਪਤ ਕਰ ਲੈਣਗੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਸਪਲਾਈ ਦੇ ਹਿਸਾਬ ਨਾਲ ਜੇਕਰ ਵੈਕਸੀਨ ਮਿਲਦੀ ਰਹੀ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਜੁਲਾਈ ਦੇ ਅਖੀਰ ਤੱਕ ਦੋ ਤਿਹਾਈ ਨਾਗਰਿਕਾਂ ਨੂੰ ਟੀਕੇ ਲੱਗ ਜਾਣਗੇ।
ਪ੍ਰੀਮੀਅਰ ਜੇਸਨ ਕੈਨੀ ਨੇ ਮੀਡੀਆ ਨੂੰ ਦੱਸਿਆ ਅਲਬਰਟਾ ਨੂੰ ਪਹਿਲੀ 10 ਲੱਖ ਖੁਰਾਕਾਂ ਤੱਕ ਪਹੁੰਚਣ ਵਿਚ 119 ਦਿਨ ਲੱਗੇ ਸਨ ਅਤੇ ਜੇਕਰ ਅਸੀਂ ਇਸੇ ਟੀਚੇ ’ਤੇ ਚੱਲਦੇ ਰਹਾਂਗੇ ਤਾਂ 29 ਮਿਲੀਅਨ ਤੱਕ ਪਹੁੰਚਣ ਵਿਚ ਸਿਰਫ 29 ਦਿਨ ਲੱਗਣਗੇ।
ਪ੍ਰੀਮੀਅਰ ਨੇ ਕਿਹਾ ਕਿ ਅਗਲੇ ਹਫਤੇ ਤੱਕ 328000 ਤੋਂ ਵੱਧ ਅਪਾਇੰਟਮੈਂਟ ਲਏ ਗਏ ਹਨ ਜੋ ਕਿ ਕੁਲ ਆਬਾਦੀ ਦਾ 10 ਫੀਸਦੀ ਹੈ।
ਅਲਬਰਟਾ ਮੌਜੂਦਾ ਸਮੇਂ ਵਿਚ 12 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਦੇ ਲਈ ਟੀਕੇ ਦੀ ਪੇਸ਼ਕਸ਼ ਕਰਨ ਵਾਲਾ ਇਕੋ ਇਕ ਸੂਬਾਹੈ ਅਤੇ ਜਦੋਂ ਸਰਕਾਰ ਨੇ ਇਸ ਸਮੂਹ ਨੂੰ ਵੈਕਸੀਨੇਸ਼ਨ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਤਾਂ 190000 ਅਪਾਇੰਟਮੈਂਟ ਬੁੱਕ ਕੀਤੇ ਗਏ।
ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਅਲਬਰਟਾ ਵਿਚ ਹੋਣ ਵਾਲੀਆਂ ਮੌਤਾਂ ਵਿਚ ਵੀ ਕਮੀ ਆਈ ਹੈ। ਸਾਨੂੰ ਉਮੀਦ ਹੈ ਕਿ ਅਸੀਂ ਕੋਵਿਡ-19 ਦੇ ਖਿਲਾਫ ਜੰਗ ਬਹੁਤ ਜਲਦੀ ਜਿੱਤ ਜਾਵਾਂਗੇ।

Show More

Related Articles

Leave a Reply

Your email address will not be published. Required fields are marked *

Close