National

ਕੋਰੋਨਾ ਦੇ ਵਧਦੇ ਖ਼ਤਰੇ ਕਾਰਨ ਦਿੱਲੀ ਵਿੱਚ 6 ਦਿਨ ਦਾ ਲਾਕਡਾਊਨ ਲਾਗੂ

ਨਵੀਂ ਦਿੱਲੀ-  ਕੋਰੋਨਾ ਮਹਾਮਾਰੀ ਦੇ ਵਾਧੇ ਨੂੰ ਰੋਕਣ ਲਈ ਅੱਜ ਤੋਂ ਅਗਲੇ 6 ਦਿਨਾਂ ਲਈ ਭਾਰਤ ਦੀ ਰਾਜਧਾਨੀ ਦਿੱਲੀ ਵਿੱਚਲਾਕਡਾਊਨ ਲਾ ਦਿੱਤਾ ਗਿਆ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਹੁਕਮ ਅਨੁਸਾਰ ਅੱਜ ਸੋਮਵਾਰ ਰਾਤ 10 ਵਜੇ ਤੋਂ ਅਗਲੇ ਸੋਮਵਾਰ ਸਵੇਰੇ 5 ਵਜੇ ਤਕ ਦਿੱਲੀ ਬੰਦ ਰਹੇਗੀ।ਬੀਤੇ ਐਤਵਾਰ ਕਰੀਬ 25,000 ਨਵੇਂ ਕੇਸਾਂ ਨਾਲ ਦਿੱਲੀਭਾਰਤਦਾ ਸਭ ਤੋਂ ਖ਼ਰਾਬ ਸਥਿਤੀ ਵਾਲਾ ਸ਼ਹਿਰ ਮੰਨਿਆ ਗਿਆ ਹੈ।
ਅੱਜ ਲਾਗੂ ਕੀਤੇ ਗਏ ਇਸ ਲਾਕਡਾਊਨ ਦੀ ਖ਼ਬਰ ਪਿੱਛੋਂ ਕਿਤੇ ਸ਼ਰਾਬ ਦੀਆਂ ਦੁਕਾਨਾਂ ਉੱਤੇ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਤਾਂ ਕਿਤੇ ਬੱਸ ਸਟੈਂਡ ਉੱਤੇ ਲੋਕ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਪਹੁੰਚ ਗਏ। ਦਿੱਲੀ ਵਿੱਚ ਇਸ ਲਾਕਡਾਊਨ ਦੇ ਦੌਰਾਨ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਲਈ ਕਿਸੇ ਨੂੰ ਨਹੀਂ ਰੋਕਿਆ ਜਾਵੇਗਾ। ਇਸ ਦੌਰਾਨ ਏਅਰਪੋਰਟ, ਹਸਪਤਾਲ ਆਦਿ ਜਾਣ ਵਾਲਿਆਂ ਤੇ ਕੋਰੋਨਾ ਵਿਰੁੱਧ ਇਸ ਜੰਗ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਡਾਕਟਰਾਂ, ਪੁਲਿਸ ਵਾਲਿਆਂ, ਮੈਡੀਕਲ ਸਟੋਰ ਉੱਤੇ ਕੰਮ ਕਰਨ ਵਾਲੇ ਲੋਕਾਂ, ਕਰਿਆਨੇ ਦੀਆਂ ਦੁਕਾਨਾਂ, ਬੈਂਕ, ਪੈਟਰੋਲ ਪੰਪ ਆਦਿ ਨੂੰ ਕੋਈ ਰੋਕ ਨਹੀਂ ਲਾਈ ਗਈ।ਦਿੱਲੀ ਵਿੱਚ ਕਾਰ ਵਿੱਚ ਇਕੱਲੇ ਜਾਣ ਵਾਲਿਆਂ ਲਈ ਵੀ ਮਾਸਕ ਪਾਉਣਾ ਅਦਾਲਤ ਨੇ ਜ਼ਰੂਰੀ ਕਰ ਦਿੱਤਾ ਸੀ ਤੇ ਇਸ ਨੂੰ ਵੀ ਸਖਤੀ ਨਾਲ ਲਾਗੂ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਰਾਜਸਥਾਨ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਕਾਰਨ ਰਾਜ ਸਰਕਾਰ ਨੇ ਅੱਜ ਸੋਮਵਾਰ ਤੋਂ 15 ਦਿਨਾਂ ਦੇ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ, ਜਿਹੜਾ 3 ਮਈ ਤਕ ਲਾਗੂ ਰਹੇਗਾ।

Show More

Related Articles

Leave a Reply

Your email address will not be published. Required fields are marked *

Close