International

ਨਵੀਆਂ ਥਾਂਵਾਂ ਉੱਤੇ ਲਾਏ ਜਾ ਰਹੇ ਬਲਾਕੇਡਜ਼ ਨੂੰ ਹਟਾਉਣ ਲਈ ਪੁਲਿਸ ਨੂੰ ਹੁਕਮ

ਕੈਨੇਡਾ: ਨੈਚੂਰਲ ਗੈਸ ਪਾਈਪਲਾਈਨ ਦਾ ਵਿਰੋਧ ਕਰ ਰਹੇ ਵੈਟਸੂਵੈਟਨ ਹੈਰੇਡਿਟਰੀ ਚੀਫਜ਼ ਦੇ ਸਮਰਥਨ ਵਿੱਚ ਕੈਨੇਡਾ ਭਰ ਵਿੱਚ ਨਵੀਆਂ ਥਾਂਵਾਂ ਉੱਤੇ ਲਾਏ ਜਾ ਰਹੇ ਬਲਾਕੇਡਜ਼ ਨੂੰ ਹਟਾਉਣ ਲਈ ਪੁਲਿਸ ਨੂੰ ਹੁਕਮ ਦਿੱਤੇ ਗਏ ਹਨ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੇ ਦਿੱਤੀ। ਮੰਗਲਵਾਰ ਨੂੰ ਪਾਰਲੀਆਮੈਂਟ ਹਿੱਲ ੳੱੁਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਰਨਿਊ ਨੇ ਆਖਿਆ ਕਿ ਇਨ੍ਹਾਂ ਵਿੱਚੋਂ ਕੁੱਝ ਨਵੇਂ ਬਲਾਕੇਡਜ਼ ਰੇਲ ਗੱਡੀਆਂ ਨੂੰ ਆਰਜ਼ੀ ਤੌਰ ਉੱਤੇ ਰੋਕ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਬਾਰੇ ਉਨ੍ਹਾਂ ਨੂੰ ਕੁੱਝ ਨਹੀਂ ਪਤਾ ਕਿ ਪ੍ਰੋਵਿੰਸ਼ੀਅਲ ਪੁਲਿਸ ਇਨ੍ਹਾਂ ਨਵੇਂ ਬਲਾਕੇਡਜ਼ ਦੇ ਸਬੰਧ ਵਿੱਚ ਕਦੋਂ ਕਾਰਵਾਈ ਕਰੇਗੀ ਕਿਉਂਕਿ ਇਹ ਫੈਸਲਾ ਪ੍ਰੋਵਿੰਸ਼ੀਅਲ ਪੁਲਿਸ ਅਧਿਕਾਰੀਆਂ ਦਾ ਹੈ।

Show More

Related Articles

Leave a Reply

Your email address will not be published. Required fields are marked *

Close