Canada

ਅਲਬਰਟਾ ਵਿਚ ਕੋਵਿਡ-19 ਦੇ ਨਵੇਂ ਵੈਰੀਐਂਟਸ ਦਾ ਫੈਲਾਅ ਹੋਇਆ ਤੇਜ਼

ਕੈਲਗਰੀ (ਦੇਸ ਪੰਜਾਬ ਟਾਈਮਜ਼)- ਐਲਬਰਟਾ ‘ਚ ਜਿਥੇ ਇਕ ਪਾਸੇ ਕੋਵਿਡ-19 ਦੀ ਦਵਾਈ ਦਿੱਤੇ ਜਾਣ ਦਾ ਸਿਲਸਿਲਾ ਜ਼ੋਰ ਫੜਦਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਇਸ ਵਾਇਰਸ ਦੇ ਨਵੇਂ ਵੇਰੀਐਂਟਸ ਦਾ ਫੈਲਾਅ ਵੀ ਤੇਜ਼ੀ ਨਾਲ ਰਿਪੋਰਟ ਕੀਤਾ ਜਾ ਰਿਹਾ ਹੈ | ਬੀਤੀ ਬਾਅਦ ਦੁਪਹਿਰ ਸੂਬੇ ਦੀ ਚੀਫ਼ ਮੈਡੀਕਲ ਅਫ਼ਸਰ ਡਾ. ਡੀਨਾ ਹਿਨਸ਼ੌਅ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 355 ਨਵੇਂ ਐਕਟਿਵ ਕੇਸ ਰਿਪੋਰਟ ਕੀਤੇ ਗਏ ਹਨ | ਇਨ੍ਹਾਂ ‘ਚ 61 ਨਵੇਂ ਕੇਸ ਨਵੇਂ ਵੇਰੀਐਂਟ ਬੀ 117 ਦੇ ਅਤੇ ਇਕ ਬੀ-1351 ਦੇ ਦੱਸੇ ਗਏ ਹਨ | ਇਸ ਮਗਰੋਂ ਨਵੇਂ ਵੇਰੀਐਂਟ ਦੇ ਕੁੱਲ ਮਾਮਲੇ ਸੂਬੇ ਵਿਚ 509 ਹੋ ਗਏ ਹਨ | ਸੂਬੇ ‘ਚ ਕੁਲ ਐਕਟਿਵ ਕੇਸਾਂ ਦੀ ਗਿਣਤੀ 4776 ‘ਤੇ ਪਹੁੰਚ ਗਈ ਹੈ | ਡਾ. ਹਿਨਸ਼ੌਅ ਨੇ ਦੱਸਿਆ ਕਿ ਹਰ ਪਾਜ਼ੀਟਿਵ ਕੇਸ ਨਾਲ ਜੁੜੇ ਮਾਮਲੇ ਵਿਚ ਸਕਰੀਨਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ 11 ਫ਼ੀਸਦੀ ਨਵੇਂ ਵੇਰੀਐਂਟ ਦੇ ਐਕਟਿਵ ਕੇਸ ਚਿੰਤਾ ਦਾ ਵਿਸ਼ਾ ਹਨ | ਨਵੇਂ ਵੇਰੀਐਂਟ ਨਾਲ ਜੁੜੇ ਹੁਣ ਤੱਕ ਕੁਲ 1047 ਮਾਮਲਿਆਂ ‘ਚੋਂ 524 ਵਿਅਕਤੀ ਠੀਕ ਹੋ ਗਏ ਹਨ ਤੇ 14 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ | 260 ਵਿਅਕਤੀ ਹਸਪਤਾਲਾਂ ਵਿਚ ਦਾਖ਼ਲ ਹਨ ਤੇ 44 ਦਾ ਇਲਾਜ ਇੰਟੈਂਸਿਵ ਕੇਅਰ ਯੂਨਿਟਸ ਵਿਚ ਚੱਲ ਰਿਹਾ ਹੈ | ਸੂਬੇ ਵਿਚ 3 ਲੱਖ 80 ਹਜ਼ਾਰ ਡੋਜ਼ਿਜ਼ ਦਿੱਤੀਆਂ ਜਾ ਚੁੱਕੀਆਂ ਹਨ ਅਤੇ 92 ਹਜ਼ਾਰ ਵਿਅਕਤੀਆਂ ਨੂੰ ਦੋਵੇਂ ਡੋਜ਼ਿਜ਼ ਲੱਗ ਚੁੱਕੀਆਂ ਹਨ |

Show More

Related Articles

Leave a Reply

Your email address will not be published. Required fields are marked *

Close