Canada

ਗੁਆਚੀਆਂ 2 ਧੀਆਂ ਦੇ ਪਿਤਾ ਵੱਲੋਂ ਲੱਭਣ ਵਿਚ ਮਦਦ ਲਈ ਅਪੀਲ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਇਥੇ ਇਕ ਪਿਤਾ ਵੱਲੋਂ ਤਿੰਨ ਦਿਨਾਂ ਤੋਂ ਗੁਆਚੀਆਂ ਦੋ ਧੀਆਂ ਦੀ ਤਲਾਸ਼ ਵਿਚ ਮਦਦ ਕਰਨ ਲਈ ਅਪੀਲ ਕੀਤੀ ਗਈ ਹੈ। ਪੀੜਤ ਪਿਤਾ ਕੋਲਿਨ ਜੈੱਕ ਨੇ ਸ਼ੋਸ਼ਲ ਮੀਡੀਆ ’ਤੇ ਬੇਟੀਆਂ ਦੀ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ ਉਸ ਦੀਆਂ ਧੀਆਂ ਲਿਓਨਿਨ ਓ ਡਿਸਕੋਲ ਜੈਕ ਪੰਜ ਸਾਲ ਅਤੇ ਵਿਆਟ ਓਡ੍ਰੀਸਕੋਲ ਜਾਕ (2 ਸਾਲ) ਬੀਤੇ ਸ਼ੁੱਕਰਵਾਰ ਨੂੰ ਕੋਚਰੇਨ ਵਿਖੇ ਉਨ੍ਹਾਂ ਦੀ ਮਾਂ ਦੇ ਘਰ ਦੇ ਬਾਹਰ ਆਖਰੀ ਸਮੇਂ ਦੇਖੀਆਂ ਗਈਆਂ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਲੱਗਾ।
ਜੈਕ ਨੇ ਕਿਹਾ ਕਿ ਉਹ ਆਪਣੀਆਂ ਧੀਆਂ ਬਾਰੇ ਬਹੁਤ ਚਿੰਤਤ ਹੈ। ਮੈਨੂੰ ਨਹੀਂ ਪਤਾ ਉਹ ਕਿੱਥੇ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਇਥੇ ਹਨ ਜਾਂ ਬਹੁਤ ਦੂਰ ਹਨ।
ਜੈਕ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਸਾਲ 2019 ਤੋਂ ਅਦਾਲਤ ਵਿਚ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਬੱਚਿਆਂ ਦੀ ਪੂਰੀ ਕਸਟਡੀ ਦਾ ਹੁਕਮ ਦਿੱਤਾ ਪਰ ਕੁੜੀਆਂ ਲਾਪਤਾ ਹੋਣ ਕਾਰਨ ਉਸ ਕੋਲ ਨਹੀਂ ਪਹੁੰਚੀਆਂ। ਉਸ ਨੂੰ ਸ਼ੱਕ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੀ ਨਾਨੀ ਜਾਂ ਮਾਸੀ ਲੈ ਗਈ ਹੈ। ਉਸ ਦੇ ਇਸ ਸ਼ੱਕ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਕੁੜੀਆਂ ਦੀਆਂ ਅੱਖਾਂ ਨੀਲੀਆਂ ਹਨ ਅਤੇ ਵਾਲ ਲੰਬੇ ਅਤੇ ਸੁਨਹਿਰੇ ਹਨ। ਲਿਓਨਿਨ ਲਗਭਗ 121 ਸੈਂਟੀਮੀਟਰ ਲੰਬੀ ਅਤੇ 27 ਕਿਲੋਗ੍ਰਾਮ ਦੀ ਹੈ ਅਤੇ ਵਿਆਟ ਲਗਭਗ 91 ਸੈਂਟੀਮੀਟਰ ਲੰਬੀ ਅਤੇ 18 ਕਿਲੋਗ੍ਰਾਮ ਦੀ ਹੈ।

Show More

Related Articles

Leave a Reply

Your email address will not be published. Required fields are marked *

Close