Canada

ਕੈਨੇਡਾ ਦੀ ਜਨਤਕ ਸਿਹਤ ਅਥਾਰਿਟੀ ਨੇ ਐਮਾਜ਼ੋਨ ਨੂੰ ਪ੍ਰਚੂਨ ਅਤੇ ਈ ਕਾਮਰਸ ਕੇਂਦਰਾਂ ਨੂੰ ਬੰਦ ਕਰਨ ਦਾ ਆਦੇਸ਼

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਕੈਨੇਡਾ ਦੀ ਜਨਤਕ ਸਿਹਤ ਅਥਾਰਿਟੀ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਐਮਾਜ਼ੋਨ ਨੂੰ ਪ੍ਰਚੂਨ ਅਤੇ ਈ ਕਾਮਰਸ ਕੇਂਦਰਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ | ਪੀਲ ਪਬਲਿਕ ਹੈਲਥ ਪ੍ਰੋਟੈਕਸ਼ਨ ਐਂਡ ਪ੍ਰਮੋਸ਼ਨ ਐਕਟ ਦੇ ਤਹਿਤ ਬ੍ਰੈਂਪਟਨ ‘ਚ 8050 ਹੈਰੀਟੇਜ਼ ਰੋਡ ‘ਤੇ ਕੰਮ ਕਰ ਰਹੇ ਐਮਾਜ਼ੋਨ ਦੇ ਕਰਮਚਾਰੀਆਂ ਨੂੰ ਦੋ ਹਫ਼ਤਿਆਂ ਲਈ ਇਕਾਂਤਵਾਸ ਕਰਨ ਦਾ ਆਦੇਸ਼ ਦਿੱਤਾ ਗਿਆ ਹੈ, ਜੋ 13 ਮਾਰਚ ਤੋਂ ਲਾਗੂ ਹੋ ਗਿਆ ਹੈ | ਸਿਹਤ ਅਧਿਕਾਰੀ ਨੇ ਇਕ ਬਿਆਨ ‘ਚ ਕਿਹਾ ਕਿ ਸਾਰੇ ਕਰਮਚਾਰੀਆਂ ਨੂੰ 27 ਮਾਰਚ ਤੱਕ ਇਕਾਂਤਵਾਸ ਕਰਨ ਦੀ ਜ਼ਰੂਰਤ ਹੈ | ਸਿਹਤ ਦੇ ਮਨੋਵਿਗਿਆਨਕ ਅਧਿਕਾਰੀ ਡਾ. ਲਾਰੈਂਸ ਸੀ ਲੋਹ ਨੇ ਕਿਹਾ ਕਿ ਐਮਾਜ਼ੋਨ ਦੀਆਂ ਸੇਵਾਵਾਂ ਇਕ ਕਮਜ਼ੋਰ ਭਾਈਚਾਰੇ ‘ਚ ਹਨ ਅਤੇ ਇਹ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ | ਇਨ੍ਹਾਂ ਲੋੜੀਂਦੇ ਕਰਮਚਾਰੀਆਂ ਅਤੇ ਜਿਸ ਭਾਈਚਾਰੇ ‘ਚ ਉਹ ਰਹਿੰਦੇ ਹਨ, ਉਨ੍ਹਾਂ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਐਮਾਜ਼ੋਨ ਨੇ ਦਸੰਬਰ ‘ਚ ਨਿਊ ਜਰਸੀ ‘ਚ ਇਕ ਗੁਦਾਮ ਨੂੰ ਅਸਥਾਈ ਰੂਪ ‘ਚ ਬੰਦ ਕਰ ਦਿੱਤਾ ਸੀ |

Show More

Related Articles

Leave a Reply

Your email address will not be published. Required fields are marked *

Close