International

ਮੰਗਲ ਗ੍ਰਹਿ ’ਤੇ ਪਹੁੰਚਿਆ ਨਾਸਾ ਦਾ ਇੰਜੀਨਿਊਟੀ ਵਾਹਨ

ਵਾਸ਼ਿੰਗਟਨ- : ਧਰਤੀ ’ਤੇ ਪਹਿਲਾਂ ਸੰਚਾਲਿਤ ਉਡਾਣ ਨੂੰ ਇੱਕ ਦਹਾਕੇ ਤੋਂ ਵੱਧ ਸਮਾਂ ਲੰਘਣ ਬਾਅਦ ਨਾਸਾ ਦੂਜੀ ਦੁਨੀਆ ਵਿੱਚ ਖੁਦ ਨੂੰ ਸਾਬਤ ਕਰਨ ਦੀ ਤਿਆਰੀ ਵਿੱਚ ਜੁਟਿਆ ਹੈ। ਵੀਰਵਾਰ ਨੂੰ ਮੰਗਲ ਗ੍ਰਹਿ ’ਤੇ ਨਾਸਾ ਦਾ ਇੰਜੀਨਿਊਟੀ ਵਾਹਨ ਪਹੁੰਚ ਚੁੱਕਾ ਹੈ। ਹਾਲਾਂਕਿ ਉਸ ਨੂੰ ਉੱਥੇ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ। ਇਸ ਨੂੰ ਹੈਲੀਕਾਪਟਰ ਕਿਹਾ ਜਾ ਸਕਦਾ ਹੈ। ਵੈਸੇ ਨੇੜਿਓਂ ਦੇਖਣ ’ਤੇ ਇਹ ਛੋਟਾ ਜਿਹਾ ਡਰੋਨ ਦਿਖਾਈ ਦਿੰਦਾ ਹੈ। ਸਿਰਫ਼ 4 ਪੌਂਡ ਭਾਵ 1.8 ਕਿਲੋਗ੍ਰਾਮ ਦੇ ਵਜ਼ਨ ਵਾਲੇ ਇਸ ਹੈਲੀਕਾਪਟਰ ਵਿੱਚ ਅਜਿਹੇ ਬਲੇਡ ਲੱਗੇ ਹਨ, ਜੋ ਆਮ ਨਾਲੋਂ 5 ਗੁਣਾ ਜ਼ਿਆਦਾ ਤੇਜ਼ੀ ਨਾਲ ਘੁੰਮ ਸਕਦੇ ਹਨ।
ਨਾਸਾ ਦੇ ਮਾਰਸ 2020 ਮਿਸ਼ਨ ਦੇ ਤਹਿਤ ਇਸ ਹੈਲੀਕਾਪਟਰ ਦੇ ਨਾਲ ਮੰਗਲ ਗ੍ਰਹਿ ’ਤੇ ਭੇਜਿਆਠ ਗਿਆ ਰੋਵਰ ਜੀਵਨ ਦੀ ਜਾਣਕਾਰੀ ਇਕੱਠੀ ਕਰੇਗਾ। ਇਸ ਦੇ ਨਾਲ ਹੀ ਇਹ ਰੋਵਰ ਮੰਗਲ ਦੀ ਸਤ੍ਹਾ ’ਤੇ ਪੱਥਰ ਤੇ ਮਿੱਟੀ ਨੂੰ ਧਰਤੀ ’ਤੇ ਵੀ ਲੈ ਕੇ ਆਏਗਾ। ਨਾਸਾ ਨੇ ਆਪਣੇ ਇਸ ਮਿਸ਼ਨਦਾ ਜ਼ਿਕਰ ‘ਟੈਕਨਾਲੋਜੀ ਡੇਮੰਸਟ੍ਰੇਸ਼ਨ’ ਦੇ ਤੌਰ ’ਤੇ ਕੀਤਾ ਹੈ। ਇਸ ਹੈਲੀਕਾਪਟਰ ਨਾਲ ਭੇਜੇ ਗਏ ਰੋਵਰ ਵਿੱਚ ਕਈ ਕੈਮਰੇ ਅਤੇ ਮਾਈਕ੍ਰੋਫੋਨ ਲੱਗੇ ਹਨ, ਜੋ ਮੰਗਲ ਗ੍ਰਹਿ ਦੀਆਂ ਤਸਵੀਰਾਂ ਅਤੇ ਉੱਥੋਂ ਦੀ ਆਵਾਜ਼ ਨੂੰ ਰਿਕਾਰਡ ਕਰਨਗੇ। ਇਸ ਵਿੱਚ ਲੱਗੇ ਸੁਪਰ-ਸੈਨੀਟਾਈਜ਼ਡ ਸੈਂਪਲ ਰਿਟਰਨ ਟਿਊਬਸ ਚੱਟਾਨਾਂ ਨਾਲ ਨਮੂਨੇ ਇਕੱਠੇ ਕਰਨਗੇ, ਜਿਸ ਨਾਲ ਮੰਗਲ ’ਤੇ ਪ੍ਰਾਚੀਨ ਕਾਲ ਵਿੱਚ ਮਨੁੱਖੀ ਜੀਵਨ ਹੋਣ ਦਾ ਸਬੂਤ ਲੱਭਿਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close