International

ਅਨਾਜ ਐਕਸਪੋਰਟ ਲਈ ਰੂਸ ਤੇ ਯੂਕਰੇਨ ਵਿਚਕਾਰ ਸਮਝੌਤਾ

ਇਸਤਾਂਬੁਲ- ਅਨਾਜ ਦੀ ਐਕਸਪੋਰਟ ਕਰਨ ਉੱਤੇ ਰੂਸ ਅਤੇ ਯੂਕਰੇਨ ਵਿਚਕਾਰ ਹੋਏ ਸਮਝੌਤੇ ਪਿੱਛੋਂ ਯੂਐੱਨ ਓ ਦੇ ਸੈਕਟਰੀ ਜਨਰਲ ਐਂਟੋਨੀਓ ਗੁਟੇਰੇਸ ਨੇ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਇਹ ਸਮਝੌਤਾ ਯੂਕਰੇਨੀ ਫਸਲਾਂ ਦੇ ਸੁਰੱਖਿਅਤ ਐਕਸਪੋਰਟ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਕਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮਝੌਤੇ ਰਾਹੀਂ ਦੁਨੀਆ ਨੂੰ ਨਵੀਂ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ।
ਐਂਟੋਨੀਓ ਗੁਟੇਰੇਸ ਨੇ ਪੱਤਰਕਾਰਾਂ ਨੂੰ ਕਿਹਾ, ‘ਅੱਜ ਇਸਤਾਂਬੁਲ ਵਿੱਚ ਅਸੀਂ ਕਾਲੇ ਸਾਗਰ ਦੇ ਰਸਤੇਯੂਕਰੇਨੀ ਫਸਲਾਂ ਤੇ ਖੁਰਾਕੀ ਵਸਤਾਂ ਦੀ ਸੁਰੱਖਿਅਤ ਐਕਸਪੋਰਟ ਯਕੀਨੀ ਬਣਾਉਣ ਲਈ ਮਹੱਤਵਪੂਰਨ ਕਦਮ ਅੱਗੇ ਵਧਾਇਆ ਹੈ।’ ਇਸ ਸਮਝੌਤੇ ਉੱਤੇ ਅਗਲੇ ਹਫ਼ਤੇ ਦੋਵਾਂ ਸਬੰਧਤ ਧਿਰਾਂ ਦੇ ਨੁਮਾਇੰਦੇ ਮੁੜ ਮਿਲਣ ਮੌਕੇ ਦਸਖਤ ਕੀਤੇ ਜਾਣਗੇ। ਸਮਝੌਤੇ ਮੁਤਾਬਕ ਰੂਸਅਤੇ ਯੂਕਰੇਨ ਸਾਂਝੇ ਤੌਰ ਉੱਤੇ ਭੋਜਨ ਤਾਲਮੇਲ ਕੇਂਦਰ ਬਣਾਉਣਗੇ ਅਤੇ ਉਥੋਂ ਐਕਸਪੋਰਟ ਹੋਵੇਗਾ ਅਤੇ ਤੁਰਕੀ ਕਾਲੇ ਸਾਗਰ ਵਿੱਚ ਮਾਲਵਾਹਕ ਜਹਾਜ਼ਾਂ ਦੀ ਆਵਾਜਾਈ ਉੱਤੇ ਨਜ਼ਰ ਰੱਖੇਗਾ।

Show More

Related Articles

Leave a Reply

Your email address will not be published. Required fields are marked *

Close