National

ਗੈਂਗਰੇਪ ਪੀੜ੍ਹਤਾ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਲੋਕਾਂ ‘ਚ ਗੁੱਸਾ, ਪੁਲਿਸ ‘ਤੇ ਕੀਤਾ ਪੱਥਰਾਂ ਨਾਲ ਹਮਲਾ, ਲਾਠੀਚਾਰਜ, ਮੋਟਰਸਾਇਕਲ ਨੂੰ ਲਾਈ ਅੱਗ

ਹਾਥਰਸ ਗੈਂਗਰੇਪ ਕੇਸ ਨੂੰ ਲੈ ਕੇ ਮਹੌਲ ਗਰਮ ਹੋ ਗਿਆ ਹੈ। ਮਾਮਲੇ ਨੂੰ ਲੈ ਕੇ ਸਫਾਈ ਕਰਮੀਆਂ ਦਾ ਪ੍ਰਦਰਸ਼ਨ ਅਚਾਨਕ ਵੱਧ ਗਿਆ ਹੈ। ਭੀੜ ਨੇ ਪੁਲਿਸ ‘ਤੇ ਪੱਥਰਾਂ ਨਾਲ ਹਮਲਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਜੰਮ ਕੇ ਲਾਠੀਚਾਰਜ ਕੀਤਾ। ਇਸ ਦੌਰਾਨ ਭੀੜ ਨੇ ਇੱਕ ਮੋਟਰ ਸਾਈਕਲ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਹਾਥਰਸ ‘ਚ ਗੈਂਗਰੇਪ ਦੀ ਸ਼ਿਕਾਰ ਦਲਿਤ ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਮਰਜ਼ੀ ਤੋਂ ਬਿਨ੍ਹਾਂ ਪੁਲਿਸ ਵੱਲੋਂ ਜ਼ਬਰਦਸਤੀ ਸੰਸਕਾਰ ਕੀਤੇ ਜਾਣ ਕਾਰਨ ਯੂ.ਪੀ ਦੀ ਸਿਆਸਤ ਗਰਮਾ ਗਈ ਹੈ। ਘਟਨਾ ਦੇ ਵਿਰੋਧ ‘ਚ ਜਲੂਸ ਕੱਢ ਰਹੇ ਲੋਕਾਂ ਨੂੰ ਪੁਲਿਸ ਨੇ ਮੈਂਡੂ ਰੋਡ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਧ ਹੰਗਾਮਾ ਸ਼ੁਰੂ ਹੋ ਗਿਆ। ਗੁੱਸੇ ਵਿੱਚ ਆਈ ਭੀੜ ਨੇ ਪੁਲਿਸ ਤੇ ਪੱਥਰਾਂ ਨਾਲ ਹਮਲਾ ਸ਼ੁਰੂ ਕਰ ਦਿੱਤਾ। ਭੀੜ ਨੂੰ ਕਾਬੂ ‘ਚ ਕਰਨ ਲਈ ਪੁਲਿਸ ਨੇ ਜੰਮ ਕੇ ਲਾਠੀ ਚਾਰਜ ਕੀਤਾ। ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ। ਭੀੜ ਨੂੰ ਕਾਬੂ ‘ਚ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ।
ਯੂ.ਪੀ. ਦੇ ਹਾਥਰਸ ‘ਚ ਦਲਿਤ ਮਹਿਲਾ ਦੇ ਨਾਲ ਨਿਰਭੈਯਾ ਵਰਗੀ ਹੈਵਾਨੀਅਤ ‘ਤੇ ਸਿਆਸਤ ਗਰਮਾ ਗਈ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਗੁੱਸਾ ਝਲਕ ਰਿਹਾ ਹੈ। ਦਿੱਲੀ ਦੇ ਜਿਸ ਸਫਦਰਜ਼ੰਗ ਹਸਪਤਾਲ ‘ਚ ਪੀੜ੍ਹਤਾ ਨੇ ਆਖ਼ਰੀ ਸਾਹ ਲਈ, ਉਸ ਤਾਂ ਬਾਅਦ ਬਹਾਰ ਪ੍ਰਦਰਸ਼ਨ ਹੋਇਆ ਅਤੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮਾਮਲੇ ‘ਚ ਪੁਲਿਸ ਨੇ ਚਾਰਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੰਤਰੀ ਯੋਗੀ ਨੇ ਉਨ੍ਹਾਂ ਖਿਲਾਫ ਫਾਸਟ ਟ੍ਰੈਕ ਅਦਾਲਤ ‘ਚ ਮੁਕੱਦਮਾ ਚਲਾ ਕੇ ਜਲਦੀ ਤੋਂ ਜਲਦੀ ਸਜ਼ਾ ਦਿਵਾਉਣ ਦਾ ਵੀ ਆਦੇਸ਼ ਦਿੱਤਾ।

Show More

Related Articles

Leave a Reply

Your email address will not be published. Required fields are marked *

Close