International

ਆਮੀਰਨਿਆ-ਅਜ਼ਰਬੈਜ਼ਾਨ ‘ਚ ਤੇਜ ਹੋਈ ਜੰਗ, ਤੁਰਕੀ ਦੀ ਧਮਕੀ ਨਾਲ ਰੂਸ ਨਾਲ ਪ੍ਰੋਕਸੀ ਯੁੱਧ ਦਾ ਵਧਿਆ ਖਤਰਾ

ਮੱਧ ਏਸ਼ੀਆ ਦੇ ਦੋ ਦੇਸ਼ਾਂ ਆਮੀਰਨਿਆ-ਅਜ਼ਰਬੈਜ਼ਾਨ ਵਿਚਕਾਰ ਨਾਗੋਰਨਾ-ਕਾਰਾਬਾਖ ਨੂੰ ਲੈ ਕੇ ਜਾਰੀ ਜੰਗ ਹੋਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਦੋਵਾਂ ਦੇਸ਼ਾਂ ਨੇ ਹੁਣ ਇੱਕ ਦੂਜੇ ਦੇ ਇਲਾਕੇ ‘ਚ ਹਮਲੇ ਕਰਨ ਦਾ ਦੋਸ਼ ਲਾਇਆ ਹੈ। ਇਸ ਵਿਚਕਾਰ ਤੁਰਕੀ ਨੇ ਆਮੀਰਨਿਆ ਨੂੰ ਧਮਕੀ ਦਿੱਤੀ ਹੈ ਕਿ ਦੁਨੀਆਂ ਸਾਡੀ ਦਹਾੜ ਸੁਣੇਗੀ। ਤੁਰਕੀ ਦੀ ਇਸ ਧਮਕੀ ਤੋਂ ਬਾਅਦ ਆਮੀਰਨਿਆ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਇੱਕ ਸੁਖੋਈ-25 ਜਹਾਜ਼ ਨੂੰ ਤੁਰਕੀ ਦੇ ਐਫ-16 ਜਹਾਜ਼ ਨੇ ਮਾਰ ਗਿਰਾਇਆ ਹੈ। ਇਸ ਪੁਰੇ ਵਿਵਾਦ ‘ਚ ਤੁਰਕੀ ਨੇ ਆਉਣ ਤੋਂ ਬਾਅਦ ਹੁਣ ਰੂਸ ਦੇ ਨਾਲ ਉਸ ਦੀ ਪ੍ਰੋਕਸੀ ਜੰਗ ਦਾ ਖਤਰਾ ਵੱਧ ਗਿਆ ਹੈ।
ਉਧਰ ਤੁਰਕੀ ਅਤੇ ਅਜ਼ਰਬੈਜਾਨ ਦੋਵਾਂ ਨੇ ਆਮੀਰਨਿਆ ਦੇ ਸੁਖੋਈ ਲੜਾਕੂ ਜੈੱਟ ਨੂੰ ਮਾਰ ਗਿਰਾਉਣ ਦਾ ਖੰਡਨ ਕੀਤਾ ਹੈ। ਇਸ ਦੇ ਨਾਲ ਹੀ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਇਦ੍ਰੋਗਾਨ ਨੇ ਧਮਕੀ ਦਿੱਤੀ ਹੈ ਕਿ ਉਹ ਅਜ਼ਰਬੈਜਾਨ ਨੂੰ ਨਾਗੋਰਨਾ-ਕਾਰਾਬਾਖ ‘ਤੇ ਕਬਜ਼ਾ ਕਰਨ ‘ਚ ਸਹਾਇਤਾ ਕਰਨਗੇ। ਰੂਸ ਅਤੇ ਅਮਰੀਕਾ ਦੇ ਸ਼ਾਂਤੀ ਲਈ ਤਤਕਾਲ ਅਪੀਲ ਤੋਂ ਬਾਅਦ ਵੀ ਆਮੀਰਨਿਆ-ਅਜ਼ਰਬੈਜ਼ਾਨ ਦੀ ਜੰਗ ਤੇਜ ਹੁੰਦੀ ਜਾ ਰਹੀ ਹੈ। ਅਜ਼ਰਬੈਜਾਨ ਦੇ ਰਾਸ਼ਟਰਪਤੀ ਨੇ ਰੂਸੀ ਟੀ.ਵੀ. ਨਾਲ ਗੱਲਬਾਤ ਦੌਰਾਨ ਆਮੀਰਨਿਆ ਦੇ ਨਾਲ ਕਿਸੇ ਵੀ ਗੱਲਬਾਤ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।
ਉਥੇ ਆਮੀਰਨਿਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜਦੋਂ ਲੜਾਈ ਚਲ ਰਹੀ ਹੈ ਤਾਂ ਕੋਈ ਗੱਲਬਾਤ ਨਹੀਂ ਹੋ ਸਕਦੀ। ਆਮੀਰਨਿਆ ਦੇ ਸੁਖੋਈ ਹਜਾਹਜ਼ ਨੂੰ ਮਾਰ ਗਿਰਾਉਣ ਦੇ ਦਾਅਵੇ ‘ਤੇ ਤੁਰਕੀ ਦੇ ਸੰਚਾਰ ਨਿਰਦੇਸ਼ਕ ਫਹਾਟ੍ਰਿਨ ਅਲਟੂਨ ਨੇ ਕਿਹਾ ਕਿ ਆਮੀਰਨਿਆ ਨੂੰ ਸਸਤੇ ਪ੍ਰਚਾਰ ਲਈ ਅਜਿਹੇ ਪ੍ਰੈਪੋਗੰਡਾ ਦਾ ਸਹਾਰਾ ਲੈਣ ਦੀ ਜਗ੍ਹਾ ਆਪਣੇ ਕਬਜ਼ੇ ਵਾਲੇ ਇਲਾਕਿਆਂ ਤੋਂ ਹਟਣਾ ਚਾਹੀਦਾ ਹੈ। ਅਜ਼ਰਬੈਜਾਨ ਦੇ ਰਾਸ਼ਟਰਪਤੀ ਦੇ ਸਹਾਇਕ ਹਿਕਮਤ ਹਾਜੀਯੇਵ ਨੇ ਵੀ ਆਮੀਰਨਿਆ ਦੇ ਇਨ੍ਹਾਂ ਦੋਸ਼ਾਂ ਦੀ ਨਿੰਦਾ ਕੀਤੀ।

Show More

Related Articles

Leave a Reply

Your email address will not be published. Required fields are marked *

Close