International

ਹੈਕਰਾਂ ਨੇ ਕੈਨੇਡੀਅਨ ਰੈਵਨਿਊ ਏਜੰਸੀ ‘ਚ ਲੋਕਾਂ ਦੇ ਹਜ਼ਾਰਾਂ ਅਕਾਊਂਟ ਕੀਤੇ ਹੈਕ, ਏਜੰਸੀ ਵਲੋਂ ਆਨਲਾਈਨ ਸੇਵਾਵਾਂ ਬੰਦ

ਕੈਲਗਰੀ, (ਦੇਸ ਪੰਜਾਬ ਟਾਇਮਜ਼): ਕੈਨੇਡੀਅਨ ਰੈਵਨਿਊ ਏਜੰਸੀ ‘ਤੇ ਹੋਏ ਦੋ ਸਾਇਬਰ ਅਟੈਕਾਂ ਤੋਂ ਬਾਅਦ ਏਜੰਸੀ ਵਲੋਂ ਆਨਲਾਈਨ ਸੇਵਾਵਾਂ ਬੰਦ ਕਰਜ਼ ਦਿੱਤੀਆਂ ਗਈਆਂ। ਮਿਲੀ ਜਾਣਕਾਰੀ ਅਨੁਸਾਰ ਹੈਕਰਾਂ ਵਲੋਂ ਘੱਟੋ-ਘੱਟ 5,500 ਦੇ ਕਰੀਬ ਲੋਕਾਂ ਦੇ ਖਾਤਿੳਆਂ ਤੋਂ ਨਿੱਜੀ ਜਾਣਕਾਰੀ ਚੁਰਾਈ ਗਈ ਜਿਸ ‘ਚ ‘ਮਾਈ ਅਕਾਊਂਟ, ਮਾਈ ਬਿਜ਼ਨਸ ਅਕਾਊਟ, ਰੀਪ੍ਰੈਜ਼ੇਨਟ ਕਲਾਈਨਟ’ ਵਰਗੇ ਖਾਤੇ ਸ਼ਾਮਲ ਹਨ। ਹੈਕਰਾਂ ਵਲੋਂ ਲੋਕਾਂ ਦੇ ਚੋਰੀ ਕੀਤੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕੀਤੀ ਗਈ ਅਤੇ ਸਰਕਾਰੀ ਸੇਵਾਵਾਂ ਲਈਆਂ ਗਈਆਂ। ਸੀ.ਆਰ.ਏ. ਨੇ ਆਰ.ਸੀ.ਐਮ.ਪੀ. ਨਾਲ ਸੰਪਰਕ ਕੀਤਾ ਹੈ ਅਤੇ ਹੁਣ ਇਸ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਇਸ ਕਿਸਮ ਦੇ ਸਾਈਬਰ ਹਮਲਿਆਂ ਨੂੰ ਰੋਕਣ ਲਈ ਲੋਕਾਂ ਨੂੰ ਸਮੇਂ ਸਮੇਂ ‘ਤੇ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਉਹ ਲੰਮਾ ਸਮਾਂ ਇਕੋ ਤਰ੍ਹਾਂ ਦਾ ਪਾਸਵਰਡ ਯੂਜ਼ ਨਾ ਕਰਨ ਅਤੇ ਕੁਝ ਸਮੇਂ ਬਾਅਦ ਪਾਸਵਰਡ ਜ਼ਰੂਰ ਬਦਲਣ। ਇਨ੍ਹਾਂ ਸਾਇਬਰ ਹਮਲਿਆਂ ਤੋਂ ਬਾਅਦ ਸੀ.ਆਰ.ਏ. ਨੂੰ ਲਗਾਤਾਰ ਲੋਕਾਂ ਦੇ ਈ-ਮੇਲ ਅਤੇ ਕਾਲਜ਼ ਆ ਰਹੇ ਹਨ ਕਿ ਉਨ੍ਹਾਂ ਦੇ ਖਾਤੇ ਨਾਲ ਛੇੜ-ਛਾੜ ਹੋਈ ਹੈ। ਜਿਸ ਤੋਂ ਬਾਅਦ ਸੀ.ਆਰ.ਏ. ਵਲੋਂ ਆਨ-ਲਾਈਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਾਲਾਂਕਿ ਉਨ੍ਹਾਂ ਕਿਹਾ ਸੋਮਵਾਰ ਤੋਂ ਇਹ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਪਰ ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਫੈਡਰਲ ਸਰਕਾਰ ਵਲੋਂ ਦਿੱਤੀ ਜਾ ਰਹੀ ਆਰਥਿਕ ਮਦਦ ਲਈ ਵੱਖ-ਵੱਖ ਕਾਰੋਬਾਰੀਆਂ ਵਲੋਂ ਰੈਵਨਿਊ ਏਜੰਸੀ ਦੀ ਵੈਬਸਾਈਟ ਦੀ ਵਰਤੋਂ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close