Canada

‘ਪ੍ਰੋਵਿੰਸ ਰੀਲਾਂਚ ਪਲੈਨ’ ਦੇ ਪਹਿਲੇ ਪੜਾਅ ‘ਚ ਖੁੱਲ ਸਕਦੇ ਹਨ ਕੈਲਗਰੀ ਸ਼ਾਪਿੰਗ ਮਾਲ

ਕੈਲਗਰੀ : ਅਲਬਰਟਾ ਸਰਕਾਰ ਦੇ ‘ਪ੍ਰੋਵਿੰਸ ਰੀਲਾਂਚ ਪਲੈਨ’ ਦੇ ਪਹਿਲੇ ਪੜਾਅ ਦੇ ਤਹਿਤ ਕੈਲਗਰੀ ਦੇ ਆਸ-ਪਾਸ ਦੇ ਸ਼ਾਪਿੰਗ ਮਾਲ ਮੁੜ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਕਈ ਸੈਂਟਰ ਅਤੇ ਮਾਰਕੀਟ ਮਾਲਾਂ ‘ਚ ਸਫ਼ਾਈ ਅਤੇ ਸਿਹਤ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਉਂਦੇ ਵੀਰਵਾਰ ਤੱਕ 40 ਤੋਂ 50% ਸਟੋਰ ਪਹਿਲੇ ਪੜਾਅ ‘ਚ ਖੁਲ੍ਹ ਸਕਦੇ ਹਨ। ਕੈਡੀਲੈਕ ਫੇਅਰਵਿਊ ਦੇ ਜਨਰਲ ਮੈਨੇਜਰ ਡੈਰੇਨ ਮਿਲਨ ਨੇ ਕਿਹਾ ਕਿ ”ਅਸੀਂ ਇਹ ਸੁਨਿਸ਼ਚਿਤ ਕਰਨ ਲਈ ਕਈ ਅਹਿਮ ਯਤਨ ਕਰ ਰਹੇ ਹਾਂ ਕਿ ਮਾਲ ‘ਚ ਜਿਥੇ ਕਿਤੇ ਵੀ ਟੱਚ ਪੁਆਇੰਟ ਹਨ ਜਾਂ ਜਿਥੇ ਲੋਕ ਵਧੇਰੇ ਜ਼ਿਆਦਾ ਹੱਥ ਲਗਾਉਂਦੇ ਹਨ ਉਨ੍ਹਾਂ ਥਾਵਾਂ ਨੂੰ ਵਾਰ-ਵਾਰ ਸਾਫ਼ ਕੀਤਾ ਜਾ ਸਕੇ ਅਤੇ ਸਾਫ਼-ਸਫ਼ਾਈ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ। ਹੁਣ ਜਦੋਂ ਲੋਕ ਦੁਬਾਰਾ ਮਾਲ ‘ਚ ਆਉਣਗੇ ਤਾਂ ਉਹ ਖੁਦ ਕਈ ਤਬਦੀਲੀਆਂ ਹੋਈਆਂ ਵੇਖਣਗੇ।

Show More

Related Articles

Leave a Reply

Your email address will not be published. Required fields are marked *

Close