International

ਅੱਤਵਾਦੀ ਚੁੱਕ ਸਕਦੇ ਹਨ ਮਹਾਂਮਾਰੀ ਦਾ ਫਾਇਦਾ : ਯੂਰਪੀਅਨ ਸੰਘ

ਲੰਡਨ : ਦੁਨੀਆ ਭਰ ‘ਚ ਹੁਣ ਤੱਕ 43 ਲੱਖ 90 ਹਜ਼ਾਰ 382 ਲੋਕ ਕਰੋਨਾਵਾਇਰਸ ਤੋਂ ਸੰਕਰਮਿਤ ਹੋ ਚੁੱਕੇ ਹਨ। ਦੋ ਲੱਖ 95 ਹਜ਼ਾਰ 334 ਮੌਤਾਂ ਹੋ ਚੁੱਕੀਆਂ ਹਨ, ਜਦੋਂਕਿ 16 ਲੱਖ 33 ਹਜ਼ਾਰ 862 ਵਿਅਕਤੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਪੂਰਾ ਵਿਸ਼ਵ ਇਸ ਸਮੇਂ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ, ਲੱਖਾਂ ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ। ਇਸ ਦਰਮਿਆਨ ਅੱਤਵਾਦੀ ਹਮਲਿਆਂ ਦਾ ਖਦਸ਼ਾ ਯੂਰਪੀਅਨ ਸੰਘ ਨੂੰ ਪਰੇਸ਼ਾਨ ਕਰ ਰਿਹਾ ਹੈ। ਈਯੂ ਦੇ ਇਕ ਅਧਿਕਾਰੀ ਦੀ ਰਿਪੋਰਟ ਮੀਡੀਆ ਨੂੰ ਦਿੱਤੀ ਗਈ ਹੈ ਜਿਸ ‘ਚ ਕਿਹਾ ਗਿਆ ਹੈ ਕਿ ਆਈਐਸ ਵਰਗੇ ਅੱਤਵਾਦੀ ਸੰਗਠਨ ਮਹਾਂਮਾਰੀ ਦਾ ਫਾਇਦਾ ਉਠਾ ਕੇ ਹਮਲਾ ਕਰ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close