Entertainment
ਇਰਫਾਨ ਖਾਨ ਦੀ ਮਾਂ ਦਾ ਦੇਹਾਂਤ, ਲਾਕਡਾਊਨ ਕਾਰਨ ਆਖਰੀ ਵਾਰ ਨਹੀਂ ਦੇਖ ਸਕੇ ਮਾਂ ਨੂੰ
ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਮਾਂ ਸਈਦਾ ਬੇਗਮ ਦਾ ਦਿਹਾਂਤ ਹੋ ਗਿਆ ਹੈ। ਉਸਨੇ ਜੈਪੁਰ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਦੱਸ ਦੇਈਏ ਕਿ ਸਈਦਾ ਬੇਗਮ ਦੀ ਸਿਹਤ ਪਿਛਲੇ ਕੁੱਝ ਦਿਨਾਂ ਤੋਂ ਠੀਕ ਨਹੀਂ ਸੀ। ਖਬਰਾਂ ਅਨੁਸਾਰ ਉਸ ਨੂੰ ਜੈਪੁਰ ਦੇ ਚੁੰਗੀ ਨਾਕਾ ਨੇੜੇ ਕਬਰਸਤਾਨ ‘ਚ ਸਪੁਰਦ-ਏ-ਖਾਕ ਕੀਤਾ ਗਿਆ। ਪਰ ਇਰਫਾਨ ਖਾਨ ਲਾਕਡਾਊਨ ਹੋਣ ਕਾਰਨ ਉਥੇ ਨਹੀਂ ਪਹੁੰਚ ਸਕੇ।
ਦੱਸ ਦੇਈਏ ਕਿ ਇਰਫਾਨ ਦੇ ਮਾਪੇ ਰਾਜਸਥਾਨ ‘ਚ ਟੋਂਕ ਦੇ ਵਸਨੀਕ ਸਨ, ਇਰਫਾਨ ਦਾ ਬਚਪਨ ਵੀ ਉਥੇ ਹੀ ਬਤੀਤ ਹੋਇਆ ਸੀ।
ਇਰਫਾਨ ਦੀ ਗੱਲ ਕਰੀਏ ਤਾਂ ਉਹ ਵੀ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਹਨ। 2017 ਵਿੱਚ, ਇਰਫਾਨ ਕੈਂਸਰ ਦੇ ਇਲਾਜ ਲਈ ਵਿਦੇਸ਼ ਗਿਆ ਸੀ। ਇਰਫਾਨ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਆਪਣੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ। ਆਪਣਾ ਇਲਾਜ਼ ਕਰਵਾਉਣ ਤੋਂ ਬਾਅਦ ਇਰਫਾਨ ਨੇ ਫਿਲਮ ਇੰਗਲਿਸ਼ ਮੀਡੀਅਮ ਦੀ ਸ਼ੂਟਿੰਗ ਪੂਰੀ ਕੀਤੀ। ਫਿਲਮ ਵਿੱਚ ਕਰੀਨਾ ਕਪੂਰ ਅਤੇ ਰਾਧਿਕਾ ਮਦਾਨ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਪਰ ਸ਼ੂਟਿੰਗ ਤੋਂ ਬਾਅਦ ਸਿਹਤ ਖਰਾਬ ਹੋਣ ਕਾਰਨ ਉਹ ਫਿਲਮਾਂ ਤੋਂ ਦੂਰ ਆਪਣੇ ਆਪ ਦਾ ਖਿਆਲ ਰੱਖ ਰਿਹਾ ਹੈ।