National

ਭਾਰਤ ‘ਚ ਇੱਕੋ ਦਿਨ 49 ਮਰੀਜ਼ਾਂ ਦੀ ਮੌਤ, ਹੁਣ ਤੱਕ ਭਾਰਤ ‘ਚ 779 ਮੌਤਾਂ

ਨਵੀਂ ਦਿੱਲੀ : ਭਾਰਤ ‘ਚ ਸ਼ੁੱਕਰਵਾਰ ਨੂੰ ਕੋਰੋਨਾ ਦੀ ਲਾਗ ਕਾਰਨ 49 ਲੋਕਾਂ ਦੀ ਮੌਤ ਇੱਕੋ ਦਿਨ ਹੋ ਗਈ। ਇਸ ਨਾਲ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 779 ਹੋ ਗਈ। ਭਾਰਤ ਦੇ ਸੂਬੇ ਮਹਾਰਾਸ਼ਟਰ ਵਿੱਚ ਇੱਕੋ ਦਿਨ ਸਭ ਤੋਂ ਵੱਧ 18 ਅਤੇ ਗੁਜਰਾਤ ਵਿੱਚ 15 ਮਰੀਜ਼ਾਂ ਦੀ ਮੌਤ ਹੋ ਗਈ। ਹੁਣ ਤਕ ਮਹਾਰਾਸ਼ਟਰ ਵਿਚ 301 ਅਤੇ ਗੁਜਰਾਤ ਵਿਚ 127 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਮੱਧ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਇਥੇ ਹੁਣ ਤੱਕ 92 ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ, ਪੱਛਮੀ ਬੰਗਾਲ ਵਿੱਚ 3, ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ 2-2 ਲਾਗ ਵਾਲੇ ਮਰੀਜ਼ਾਂ ਦੀ ਮੌਤ ਹੋ ਗਈ। ਕੇਰਲ ਦੇ ਮੱਲਪੁਰਮ ਵਿੱਚ ਚਾਰ ਮਹੀਨਿਆਂ ਦੇ ਇੱਕ ਬੱਚੇ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਦੇਸ਼ ਵਿਚ 43 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਸੀ।

Show More

Related Articles

Leave a Reply

Your email address will not be published. Required fields are marked *

Close