EntertainmentNational

ਈ.ਡੀ ਨੇ ਸ਼ਿਲਪਾ ਸ਼ੈਟੀ ਦਾ ਫਲੈਟ ਕੀਤਾ ਜ਼ਬਤ

ਈਡੀ ਨੇ ਸ਼ਿਲਪਾ ਸ਼ੈਟੀ ਦਾ ਫਲੈਟ ਜ਼ਬਤ ਕਰ ਲਿਆ ਹੈ। ਈਡੀ ਨੇ 98 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਵਿਚ ਸ਼ਿਲਪਾ ਸ਼ੈਟੀ ਦਾ ਜੁਹੂ ਵਾਲਾ ਫਲੈਟ ਅਤੇ ਰਾਜ ਕੁੰਦਰਾ ਦੇ ਨਾਂ ’ਤੇ ਰਜਿਸਟਰਡ ਬੰਗਲਾ ਅਤੇ ਇਕਵਿਟੀ ਸ਼ੇਅਰ ਸ਼ਾਮਲ ਹਨ। ਮਾਮਲਾ 2002 ਦੇ ਬਿਟਕੌਇਨ ਪੌਂਜੀ ਸਕੀਮ ਘੁਟਾਲੇ ਵਿਚ ਮਨੀ ਲਾਂਡਰਿੰਗ ਨਾਲ ਜੁੜਿਆ ਹੈ। ਈਡੀ ਨੇ ਐਕਸ ’ਤੇ ਪੋਸਟ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ।

ਈਡੀ ਨੇ ਵੇਰੀਏਬਲ ਟੇਕ ਪ੍ਰਾਈਵੇਟ ਲਿਮਟਿਡ ਅਤੇ ਦੋਸ਼ੀ ਮਰਹੂਮ ਅਮਿਤ ਭਾਰਦਵਾਜ, ਅਜੈ ਭਾਰਦਵਾਜ, ਵਿਵੇਕ ਭਾਰਦਵਾਜ, ਸਿੰਪੀ ਭਾਰਦਵਾਜ, ਮਹਿੰਦਰ ਭਾਰਦਵਾਜ ਅਤੇ ਹੋਰਾਂ ਵਿਰੁੱਧ ਮਹਾਰਾਸ਼ਟਰ ਪੁਲਿਸ ਅਤੇ ਦਿੱਲੀ ਪੁਲਿਸ ਕੋਲ ਦਰਜ ਕਈ ਐਫਆਈਆਰਜ਼ ਦੇ ਅਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ।

ਜਾਂਚ ਏਜੰਸੀ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਹਰ ਮਹੀਨੇ 10% ਰਿਟਰਨ ਦੇ ਝੂਠੇ ਵਾਅਦੇ ਨਾਲ ਬਿਟਕੁਆਇਨ (ਇਕੱਲੇ 2017 ਵਿੱਚ 6600 ਕਰੋੜ ਰੁਪਏ) ਦੇ ਰੂਪ ਵਿੱਚ ਲੋਕਾਂ ਤੋਂ ਵੱਡੀ ਰਕਮ ਇਕੱਠੀ ਕੀਤੀ ਸੀ। ਇਹ ਬਿਟਕੋਇਨ ਮਾਈਨਿੰਗ ਵਿੱਚ ਵਰਤੇ ਜਾਣੇ ਸਨ, ਪਰ ਪ੍ਰਮੋਟਰਾਂ ਨੇ ਨਿਵੇਸ਼ਕਾਂ ਨੂੰ ਧੋਖਾ ਦਿੱਤਾ ਅਤੇ ਗੈਰ-ਕਾਨੂੰਨੀ ਬਿਟਕੋਇਨਾਂ ਨੂੰ ਆਨਲਾਈਨ ਵਾਲਿਟ ਵਿੱਚ ਲੁਕਾ ਦਿੱਤਾ।

 

Show More

Related Articles

Leave a Reply

Your email address will not be published. Required fields are marked *

Close