Canada
ਅਲਬਰਟਾ ਤੋਂ ਫਾਇਰ ਫਾਈਟਰਾਂ ਦੀ ਟੀਮ ਪੁੱਜੀ ਆਸਟ੍ਰੇਲੀਆ
ਅਲਬਰਟਾ : ਆਸਟ੍ਰੇਲੀਆ ਦੀ ਬੇਕਾਬੂ ਹੋਈ ਅੱਗ ਹੁਣ ਤੱਕ ਹਜਾਰਾਂ ਏਕੜ ਜਮੀਨ ਤਬਾਹ ਕਰ ਚੁੱਕੀ ਹੈ, ਦਰਜਨਾਂ ਇਨਸਾਨਾਂ ਅਤੇ ਲੱਖਾਂ ਬੇਜੁਬਾਨ ਜਾਨਵਰਾਂ ਦੀ ਜਾਨ ਲੈ ਚੁੱਕੀ ਹੈ ਅਤੇ ਲਗਾਤਾਰ ਹੀ ਵੱਧਦੀ ਜਾ ਰਹੀ ਹੈ। ਇਸ ਅੱਗ ਨੂੰ ਬੁਝਾੳੇੁਣ ਅਤੇ ਲੋਕਲ ਨਿਵਾਸੀਆਂ ਦੀ ਮੱਦਦ ਲਈ ਜਿੱਥੇ ਪਹਿਲਾਂ ਵੀ ਕੈਨੇਡਾ ਤੋਂ ਫਾਇਰ ਵਿਭਾਗ ਦੇ ਕਈ ਮੈਂਬਰ ਜਾ ਚੁੱਕੇ ਹਨ, ਉੱਥੇ ਹੀ ਹੁਣ ਅਲਬਰਟਾ ਤੋਂ ਵੀ ਇੱਕ 7 ਮੈਂਬਰੀ ਟੀਮ ਮੱਦਦ ਲਈ ਪੁੱਜ ਗਈ ਹੈ। ਅੱਗ ਭਾਂਵੇ ਕਿੰਨੀ ਵੀ ਵਿਸ਼ਾਲ ਹੋਏ, ਪਰ ਇਨ੍ਹਾਂ ਦੇ ਹੌਂਸਲੇ ਉਸ ਤੋਂ ਵੀ ਵੱਡੇ ਹਨ। ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿੱਚ ਹੁਣ ਤੱਕ ਕਈ ਦੇਸ਼ਾਂ ਤੋਂ ਫਾਇਰ ਵਿਭਾਗ ਦੇ ਕਰਮਚਾਰੀ ਮੱਦਦ ਲਈ ਪੁੱਜ ਚੁੱਕੇ ਹਨ।