Canada

ਅਲਬਰਟਾ ਵਿਧਾਨ ਸਭਾ ਦੇ ਬਾਹਰ ਈਰਾਨੀ ਜਨਰਲ ਦੇ ਸਮਰਥਕਾਂ ਵੱਲੋਂ ਰੈਲੀ

ਅਲਬਰਟਾ: ਅਮਰੀਕੀ ਹਵਾਈ ਹਮਲੇ ਵਿਚ ਮਾਰੇ ਗਏ ਇਕ ਈਰਾਨੀ ਜਨਰਲ ਦੇ ਸਮਰਥਕਾਂ ਨੇ ਐਤਵਾਰ ਰਾਤ ਅਲਬਰਟਾ ਵਿਧਾਨ ਸਭਾ ਦੇ ਸਾਹਮਣੇ ਰੈਲੀ ਕੀਤੀ। ਜਾਣਕਾਰੀ ਮੁਤਾਬਕ ਰੈਲੀ ਵਿਚ ਲਗਭਗ 50 ਲੋਕਾਂ ਮੌਜੂਦ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਇਰਾਨ ਸਰਕਾਰ ਦੇ ਹਮਾਇਤੀ ਸਨ ਜਿੰਨਾ ਨੇ ਮੋਮਬੱਤੀਆਂ ਫੜੀਆਂ, ਈਰਾਨੀ ਅਤੇ ਕੈਨੇਡੀਅਨ ਝੰਡੇ ਲਹਿਰਾਏ ਅਤੇ ਨਾਅਰੇਬਾਜ਼ੀ ਕੀਤੀ ਅਤੇ ਦੂਸਰੇ ਸ਼ਾਂਤੀ ਦੇ ਚਿੰਨ੍ਹ ਲੈ ਕੇ ਆਏ। ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸ਼ੁੱਕਰਵਾਰ ਦੇ ਹਵਾਈ ਹਮਲੇ ਵਿਚ ਮਾਰੇ ਗਏ ਇਸਲਾਮੀ ਇਨਕਲਾਬੀ ਗਾਰਡ ਕੋਰ ਦੇ ਕਮਾਂਡਰ ਜਨਰਲ ਕਾਸਮ ਸੋਲਿਮਾਨੀ ਦੀ ਇਕ ਫਰੇਮ ਵਾਲੀ ਫੋਟੋ ਦੇ ਸਾਮ੍ਹਣੇ ਕਈ ਮੋਮਬੱਤੀਆਂ ਲਗਾ ਕੇ ਸ਼ਰਧਾਂਜਲੀ ਦਿੱਤੀ.

Show More

Related Articles

Leave a Reply

Your email address will not be published. Required fields are marked *

Close