Punjab

ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਹਿੰਸਾ ਕਰਨ ਵਾਲੇ ਲੋਕਾਂ ਨੂੰ ਲੱਭ ਰਹੀ ਹੈ ਐਫ. ਬੀ. ਆਈ.

ਚੰਡੀਗੜ੍ਹ,-  ਪੰਜਾਬ ਦੇ ਇਕ ਹੋਰ ਕੈਬਨਿਟ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰ ਗਏ ਹਨ। ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ’ਤੇ ਦੋਸ਼ ਲਾਇਆ ਹੈ ਕਿ ਮੋਹਾਲੀ ’ਚ 31 ਏਕੜ ਜ਼ਮੀਨ ਨੂੰ ਸਿੰਗਲ ਨਿਲਾਮੀ ’ਤੇ ਆਪਣੇ ਨਜ਼ਦੀਕੀਆਂ ਦੀਆਂ ਕੰਪਨੀਆਂ ਨੂੰ ਰਿਜ਼ਰਵ ਪ੍ਰਾਈਜ਼ ’ਤੇ ਹੀ ਦੇ ਦਿੱਤੀ। ਜਦੋਂਕਿ ਪੀਐੱਸਆਈਈਸੀ ਦੀ ਬੋਰਡ ਆਫ਼ ਡਾਇਰੈਕਟਰ ਦੀ ਮੈਂਬਰ ਆਈਆਰਐੱਸ ਸੁਰਿੰਦਰ ਕੌਰ ਵੜੈਚ ਨੇ ਬੈਠਕ ਦੌਰਾਨ ਹੀ ਏਜੀ ਅਤੇ ਫਾਇਨਾਂਸ ਵਿਭਾਗ ਤੋਂ ਰਾਇ ਲੈਣ ਲਈ ਕਿਹਾ ਸੀ। ਇਸ ਸਬੰਧ ’ਚ ਉਨ੍ਹਾਂ ਨੇ ਪੀਐੱਸਆਈਈਸੀ ਦੇ ਚੇਅਰਮੈਨ ਨੂੰ ਸਰਕਾਰੀ ਤੌਰ ’ਤੇ ਚਿੱਠੀ ਵੀ ਲਿਖੀ ਸੀ। ਸੂਦ ਨੇ ਦਾਅਵਾ ਕੀਤਾ ਕਿ ਇਹ 350 ਕਰੋੜ ਰੁਪਏ ਦਾ ਘੁਟਾਲਾ ਹੈ। ਇਸ ਦੀ ਈਡੀ ਜਾਂ ਸੀਬੀਆਈ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਇਸ ’ਚ ਵੱਡੇ ਪੱਧਰ ’ਤੇ ਵਿੱਤੀ ਘੁਟਾਲਾ ਹੋਇਆ ਹੈ। ਦੂਜੇ ਪਾਸੇ ਸੁੰਦਰ ਸ਼ਾਮ ਅਰੋੜਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

Show More

Related Articles

Leave a Reply

Your email address will not be published. Required fields are marked *

Close