International

ਅਮਰੀਕਾ ਦੇ ਸ਼ਿਕਾਗੋ ’ਚ ਭਾਰਤੀ ਮੂਲ ਦੀ ਵਿਦਿਆਰਥਣ ਕਤਲ

ਅਮਰੀਕਾ ਦੇ ਸ਼ਿਕਾਗੋ ਚ ਯੂਨੀਵਰਸਿਟੀ ਆਫ਼ ਇਲੀਨੋਇਸ ਚ ਇੱਕ 19 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਗਲਾ ਘੁੱਟ ਕੇ ਜਾਨੋ ਮਾਰ ਦਿੱਤਾ ਗਿਆ। ਅਮੈਰੀਕਨ ਬ੍ਰੌਡਕਾਸਟਿੰਗ ਕੰਪਨੀ (ਏਬੀਸੀ) ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਰੂਥ ਜੋਰਜ ਨਾਮੀ ਇਸ ਵਿਦਿਆਰਥਣ ਦੀ ਲਾਸ਼ ਕੈਂਪਸ ਦੀ ਹੈਲਸਟਡ ਸਟ੍ਰੀਟ ‘ਤੇ ਇਕ ਵਾਹਨ ਦੀ ਪਿਛਲੀ ਸੀਟ ‘ਤੇ ਮਿਲੀ। ਕੈਂਪਸ ਦੇ ਪੁਲਿਸ ਮੁਖੀ ਕੇਵਿਨ ਬੁਕਰ ਨੇ ਇੱਕ ਬਿਆਨ ਚ ਕਿਹਾ ਕਿ ਜਾਂਚਕਰਤਾ ਮੰਨਦੇ ਹਨ ਕਿ ਇਸ ਭਾਰਤੀ ਮੂਲ ਦੇ ਵਿਦਿਆਰਥਣ ਦੀ ਮੌਤ ਇੱਕ ਸਾਜ਼ਿਸ਼ ਤਹਿਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਜਾਰਜ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 1100 ਵਜੇ ਕੈਂਪਸ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਨ੍ਹਾਂ ਦੀ ਰਾਤ ਤੋਂ ਹੀ ਉਕਤ ਵਿਦਿਆਰਥਣ ਨਾਲ ਗੱਲ ਨਹੀਂ ਹੋਈ।ਅਪਰਾਧਿਕ ਪਿਛੋਕੜ ਵਾਲੇ ਹਮਲਾਵਰ ਡੋਨਾਲਡ ਥਰਮਨ (26) ਨੂੰ ਐਤਵਾਰ ਨੂੰ ਸ਼ਿਕਾਗੋ ਮੈਟਰੋ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ । ਉਸ ਦਾ ਯੂਨੀਵਰਸਿਟੀ ਨਾਲ ਕੋਈ ਸਬੰਧ ਨਹੀਂ ਹੈ। ਉਸਦੇ ਖਿਲਾਫ ਸੋਮਵਾਰ ਨੂੰ ਜਾਰਜ ਦੇ ਜਿਨਸੀ ਸ਼ੋਸ਼ਣ ਅਤੇ ਕਤਲ ਦਾ ਕੇਸ ਦਰਜ ਕੀਤਾ ਗਿਆ।ਯੂਨੀਵਰਸਿਟੀ ਆਫ਼ ਇਲੀਨੋਇਸ ਕਮਿਊਨਿਟੀ ਦੇ ਚਾਂਸਲਰ ਮਾਈਕਲ ਡੀ ਐਮਰੀਡੀਸ ਨੇ ਕਿਹਾ, “ਅਸੀਂ ਵਿਦਿਆਰਥਣ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ।”

Show More

Related Articles

Leave a Reply

Your email address will not be published. Required fields are marked *

Close