Canada

ਬਰਫਬਾਰੀ ਅਲਬਰਟਾ ‘ਚ ਸੜਕ ਹਾਦਸੇ ਵਧੇ

ਐਲਬਰਟਾ – ਐਲਬਰਟਾ ਦੇ ਦੱਖਣੀ ਹਿੱਸੇ ‘ਚ ਭਾਰੀ ਬਰਫਬਾਰੀ ਕਾਰਨ ਕਰੀਬ 170 ਸੜਕ ਹਾਦਸੇ ਵਾਪਰਨ ਦੀ ਜਾਣਕਾਰੀ ਹੈ ਜਦਕਿ ਇਕੋਂ ਹੀ ਥਾਂ ‘ਤੇ 16 ਗੱਡੀਆਂ ਆਪਸ ‘ਚ ਟੱਕਰਾ ਗਈਆਂ। ਪੁਲਸ ਨੇ ਆਖਿਆ ਕਿ ਇਨਾਂ ਹਾਦਸਿਆਂ ‘ਚ 13 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਆਮ ਸੱਟਾਂ ਲੱਗੀਆਂ ਹਨ। ਐਲਬਰਟਾ 511 ਦੇ ਮੈਨੇਜਰ ਐਰਿਨ ਡੇਵਿਡਸਨ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਘਰੋਂ ਬਾਹਰ ਨਾ ਨਿਕਲਣ ਅਤੇ ਜੇ ਕਿਤੇ ਬਹੁਤ ਜ਼ਰੂਰੀ ਕੰਮ ਹੈ ਤਾਂ ਉਹ ਸਾਵਧਾਨੀ ਜ਼ਰੂਰ ਵਰਤਣ। ਕਈ ਸਕੂਲਾਂ ਅਤੇ ਕਾਲਜਾਂ ‘ਚ ਬਰਫਾਰੀ ਕਾਰਨ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬਰਫਬਾਰੀ ਹੋਣ ਦੇ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਸੜਕਾਂ ਤੋਂ ਬਰਫ ਹਟਾਉਣ ‘ਚ ਅੜਿਕਾ ਪਾ ਰਹੀਆਂ ਹਨ। ਕੈਲਗਰੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ‘ਚ 15 ਤੋਂ 25 ਸੈਂਟੀਮੀਟਰ ਬਰਫਬਾਰੀ ਰਿਕਾਰਡ ਕੀਤੀ ਗਈ ਅਤੇ ਇਸ ਹਫਤੇ ‘ਚ ਹੋਰ ਬਰਫਬਾਰੀ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਉਥੇ ਬੀਤੇ ਐਤਵਾਰ ਨੂੰ ਕੈਲਗਰੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਵੱਡੀ ਗਿਣਤੀ ‘ਚ ਉਡਾਣਾਂ ਰੱਦ ਕਰਨੀਆਂ ਪਈਆਂ। ਜਿਸ ਕਰਕੇ ਯਾਤਰੀਆਂ ਨੂੰ ਕਈਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

Show More

Related Articles

Leave a Reply

Your email address will not be published. Required fields are marked *

Close