National

ਆਸਾਰਾਮ ਨੂੰ ਹੋਇਆ ਕਰੋਨਾ, ਏਮਸ ਵਿਚ ਭਰਤੀ ਕਰਨ ਦੀ ਤਿਆਰੀ

ਜੋਧਪੁਰ- ਰਾਜਸਥਾਨ ਦੀ ਜੋਧਪੁਰ ਸੈਂਟਰਲ ਜੇਲ੍ਹ ਵਿਚ ਸਜ਼ਾ ਕੱਟ ਰਹੇ ਆਸਾ ਰਾਮ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਆਸਾ ਰਾਮ ਦੀ ਤਬੀਅਤ ਵਿਗੜਨ ’ਤੇ ਬੁਧਵਾਰ ਨੂੰ ਮਹਾਤਮਾ ਗਾਂਧੀ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਨੂੰ ਆਈਸੀਯੂ ਵਿਚ ਭਰਤੀ ਕਰ ਲਿਆ ਗਿਆ ਹੈ। ਆਸਾ ਰਾਮ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਤਿੰਨ ਦਿਨ ਪਹਿਲਾਂ ਹੋਈ ਸੀ। ਬੁਧਵਾਰ ਨੂੰ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਆਸਾ ਰਾਮ ਨੂੰ ਮਹਾਤਮਾ ਗਾਂਧੀ ਹਸਪਤਾਲ ਵਿਚ ਸ਼ਿਫਟ ਕਰਨ ਦਾ ਫੈਸਲਾ ਕੀਤਾ। ਬੁਧਵਾਰ ਦੀ ਰਾਤ ਆਸਾ ਰਾਮ ਦਾ ਆਕਸੀਜਨ ਲੈਵਲ ਕਾਫੀ ਘੱਟ ਹੋ ਗਿਆ ਸੀ। ਇਸ ਲਈ ਡਾਕਟਰ ਨੇ ਉਨ੍ਹਾਂ ਤੁਰੰਤ ਆਈਸੀਯੂ ਵਿਚ ਭਰਤੀ ਕੀਤਾ। ਦੱਸਿਆ ਜਾ ਰਿਹਾ ਕਿ ਆਸਾ ਰਾਮ ਨੂੰ ਹੁਣ ਜੋਧਪੁਰ ਏਮਸ ਵਿਚ ਭਰਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close